ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ, निश, ਧਾ- ਧ੍ਯਾਨਪਰਾਇਣ ਹੋਣਾ, ਸਮਾਧਿ ਲਾਉਣੀ। ੨. ਸੰਗ੍ਯਾ- ਰਾਤ੍ਰਿ. ਰਾਤ, ਦੇਖੋ, L. No).”ਨਿਸਦਿਨ ਸੁਨਿਕੈ ਪੁਰਾਨ, ਸਮਝਤ ਨਹਿ ਰੇ ਅਜਾਨ,"(ਜੈਜਾ ਮਃ ੯) ੩. ਦੇਖੋ, ਨਿਹ.


ਫ਼ਾ. [نِشست] ਸੰਗ੍ਯਾ- ਬੈਠਣ ਦਾ ਭਾਵ, ਬੈਠਕ


ਫ਼ਾ. [نِشستہ] ਬੈਠਾ ਹੋਇਆ, ਸ੍‌ਥਿਤ, "ਦੋਨੋ ਚਸ਼ਮ ਕੁਸ਼ਾਦ ਨਿਸਸਤਹ ਸਾਮੁਹੇ." (ਨਾਪ੍ਰ)


ਫ਼ਾ. [نِشستن] ਕ੍ਰਿ- ਬੈਠਣਾ, ਸ੍‌ਥਿਤ ਹੋਣਾ.


ਪੁਰਾਣੇ ਸਮੇਂ ਦਾ ਸੋਨੇ ਦਾ ਇੱਕ ਸਿੱਕਾ, ਜੋ ੧੬. ਮਾਸੇ ਦਾ ਹੋਇਆ ਕਰਦਾ ਸੀ. ਇਸ ਦਾ ਤੋਲ ਵੱਧ ਘੱਟ ਭੀ ਹੁੰਦਾ ਰਿਹਾ ਹੈ। ੨. ਦੇਖੋ, ਨਿਹਕ.


ਇਹ ਨਕਸ਼ਚੀਂ ਦਾ ਰੁਪੰਤਰ ਹੈ, ਖੋਜੀ, ਸੁਰਾਗ਼ ਲੈਣ ਵਾਲਾ, ਪੈੜੂ, ਦੇਖੋ, ਨਕਸ਼ਚੀਂ "ਤਬੈ ਸ਼ਾਹ ਨਿਸਕਚੀ ਦੁੜਾਏ." (ਪ੍ਰਾਪੰਪ੍ਰ)


ਸੰ, निष्कपट, ਵਿ- ਕਪਟ ਰਹਿਤ, ਛਲ ਬਿਨਾ, ਸਰਲ.