ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਗਾਣੀ.


ਰਿਆਸਤ (ਰਯਾਸਤ) ਪਟਿਆਲਾ, ਤਸੀਲ ਥਾਣਾ ਰਾਜਪੁਰਾ ਵਿੱਚ ਇੱਕ ਪਿੰਡ ਹੈ. ਇੱਥੇ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦਵਾਰਾ ਹੈ. ਪਿੰਡਤ ਤਾਰਾ ਸਿੰਘ ਜੀ ਨੇ ਉਗਾਣੀ ਨੂੰ ਉਗਾਣਾ ਸਰਾਇ ਲਿਖਿਆ ਹੈ.#ਇੱਕੇ ਵਲਗਣ ਅੰਦਰ ਦੋ ਦਰਬਾਰ ਬਣੇ ਹੋਏ ਹਨ, ਸੱਜੇ ਪਾਸੇ ਨੌਵੇਂ ਗੁਰੂ ਜੀ ਦਾ ਅਤੇ ਖੱਬੇ ਪਾਸੇ ਦਸਮ ਗੁਰੂ ਜੀ ਦਾ. ਇਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਪਤਿ ਨੇ ਕਰਾਈ ਸੀ. ਗੁਰੁਦਵਾਰੇ ਨਾਲ ੨੦. ਬਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਸਰਾਇ ਬਣਜਾਰਾ ਤੋਂ ਪੂਰਵ ਇੱਕ ਮੀਲ ਕੱਚਾ ਰਸਤਾ ਹੈ.


ਸੰਗ੍ਯਾ- ਇਕ ਗਣਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਜ, ਤ, ਰ, ਗ. , , , . ਪੰਜ ਪੰਜ ਅੱਖਰਾਂ ਤੇ ਵਿਸ਼੍ਰਾਮ.#ਉਦਾਹਰਣ-#ਅਜਿੱਤ ਜਿੱਤੇ, ਅਬਾਹ ਬਾਹੇ,#ਅਖੰਡ ਖੰਡੇ, ਅਦਾਹ ਦਾਹੇ,#ਅਭੰਡ ਭੰਡੇ, ਅਡੰਗ ਡੰਗੇ,#ਅਮੁੰਨ ਮੁੰਨੇ, ਅਭੰਗ ਭੰਗੇ,¹ (ਰਾਮਾਵ)


ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਤਿਲਕੜੀਆਂ" ਅਤੇ "ਯਸ਼ੋਦਾ" ਭੀ ਹੈ. ਲੱਛਣ ਚਾਰ ਚਰਣ. ਪ੍ਰਤਿ ਚਰਣ ਜ. ਗ. ਗ , , .#ਉਦਾਹਰਣ.#ਸਬਾਰਿ ਨੈਣੰ। ਉਦਾਸ ਬੈਣੰ,#ਕਹ੍ਯੋ ਕੁਨਾਰੀ। ਕੁਵ੍ਰਿਤਿਕਾਰੀ.¹ (ਰਾਮਾਵ)


ਕ੍ਰਿ- ਦੇਖੋ, ਉਗਲਣਾ। ੨. ਕਿਸੇ ਵਸਤੁ ਨੂੰ ਉਗਲਕੇ ਮੂੰਹ ਵਿੱਚ ਪਪੋਲਣਾ.


ਸੰਗ੍ਯਾ- ਉਹ ਬਰਤਨ ਜਿਸ ਵਿੱਚ ਉਗਲੀ ਹੋਈ ਵਸਤੁ ਪਾਈਏ. ਪੀਕਦਾਨ. ਥੁੱਕਣ ਦਾ ਭਾਂਡਾ.


ਸੰਗ੍ਯਾ- ਉਗਲੀ ਹੋਈ ਵਸਤੁ ਨੂੰ ਮੂੰਹ ਵਿੱਚ ਪਪੋਲਣ ਦੀ ਕ੍ਰਿਯਾ. ਜੈਸੇ ਗਊ ਬਕਰੀ ਆਦਿਕ ਕਰਦੇ ਹਨ. ਜੁਗਾਲੀ.