ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗਗਨ (ਆਕਾਸ਼) ਵਿੱਚ ਵਿਚਰਣ ਵਾਲੀ ਅੰਗਨਾ (ਇਸਤ੍ਰੀ) ਅਪਸਰਾ. . ਹੂਰ. ਪਰੀ.


ਸੰ. ਆਕਾਸ਼ ਦਾ ਅੰਬੁ (ਜਲ). ਮੀਂਹ ਦਾ ਪਾਣੀ. Rain- water. ਸੁਸ਼੍ਰੁਤ ਨੇ ਇਸ ਦਾ ਅਨੇਕ ਦਵਾਈਆਂ ਵਿੱਚ ਵਰਤਣਾ ਲਿਖਿਆ ਹੈ.


ਆਕਾਸ਼ ਵਿੱਚ. "ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹਿਆ." (ਸਵੈਯੇ ਮਃ ੪. ਕੇ) ੨. ਦਸ਼ਮਦ੍ਵਾਰ ਵਿੱਚ. ਦੇਖੋ, ਗਗਨ ੮.


ਦੇਖੋ, ਗਗਨ. "ਗਗਨੁ ਰਹਾਇਆ ਹੁਕਮੇ." (ਮਾਰੂ ਸੋਲਹੇ ਮਃ ੫)


ਦਸ਼ਮਦ੍ਵਾਰ ਵਿੱਚ। ੨. ਆਕਾਸ਼ ਸਮਾਨ ਪੂਰਣ ਬ੍ਰਹਮ ਵਿੱਚ. "ਗਗਨੰਤਰਿ ਵਾਸ." (ਓਅੰਕਾਰ) "ਗਗਨੰਤਰਿ ਵਾਸਿਆ ਗੁਣ ਪਰਗਾਸਿਆ." (ਸੋਰ ਅਃ ਮਃ ੧) "ਸਾਚਾ ਵਾਸਾ ਪੁਰਿ ਗਗਨੰਦਰਿ." (ਮਾਰੂ ਸੋਲਹੇ ਮਃ ੧)


ਦੇਖੋ, ਗਗੜਾ। ੨. ਕਲਸਾ. ਘੜਾ.


ਦੇਖੋ, ਗਾਗਰ. "ਕਾਚ ਗਗਰੀਆ ਅੰਭ ਮਗਰੀਆ (ਆਸਾ ਮਃ ੫) ਕੱਚੀ ਗਾਗਰ ਤੋਂ ਭਾਵ ਦੇਹ ਹੈ.