ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ, ਨਿਃ ਸ਼ੋਕ, ਵਿ- ਸ਼ੋਕਰਹਿਤ, ਬਿਨਾ ਰੰਜ, ਖੁਸ਼, ਪ੍ਰਸੰਨ.


ਵਿ- ਜੋ ਨਹੀਂ ਹੈ ਸੰਯੁਕ੍ਤ, ਬਿਨਾ ਮਿਲਾਵਟ, ਖ਼ਾਲਿਸ, ਜਿਵੇਂ- ਨਿਸੋਤ ਪਾਣੀ। ੨. ਨਿਸ੍ਰਿਤ, ਫੈਲਿਆ ਹੋਇਆ, ਚਸ਼ਮੇ ਤੋਂ ਤਾਜ਼ਾ ਨਿਕਲਿਆ। ੩. ਦੇਖੋ, ਨਿਸੋਥ.


ਸੰ, त्रिवृत, ਤ੍ਰਿਵੀ, ਇੱਕ ਬੂਟੀ ਜੋ ਬਹੁਤ ਕਰਕੇ ਜੁਲਾਬ ਲਈ ਵਰਤੀਦੀ ਹੈ, ਇਸ ਦੀ ਤਾਸੀਰ ਗਰਮ ਖੁਸ਼ਕ ਹੈ, ਪੇਟ ਦੇ ਰੋਗ, ਕਿਰਮ, ਕਫ ਆਦਿ ਦੂਰ ਕਰਦੀ ਹੈ, ਸਟਕਾ (ਪਾਂਡੁ ਰੋਗ), ਸੰਗ੍ਰਹਣੀ, ਲਿੱਫ, ਤਾਪ ਮਿਟਾਉਂਦੀ ਹੈ, ਚਿੱਟੀ ਨਿਸੋਥ ਸਾਰੀਆਂ ਵਿੱਚੋਂ ਉੱਤਮ ਹੁੰਦੀ ਹੈ. L. Ipomoea Turpethum.


ਸੰ, ਨਿਃ ਸ਼ੰਕ, ਵਿ- ਸ਼ੰਕਾ ਰਹਿਤ, ਨਿਡਰ, ਨਿਰਭਯ, "ਬਹੁਰਿ ਕਮਾਵਹਿ ਹੋਇ ਨਿਸੰਕ." (ਪ੍ਰਭਾ ਅਃ ਮਃਪ)


ਵਿ- ਸ਼ੰਖ ਆਦਿ ਗਿਣਤੀ ਰਹਿਤ, ਬੇਸ਼ੁਮਾਰ, ਅਗਣਿਤ.


ਸੰ, ਨਿਃ ਸ਼ੰਕ, ਵਿ- ਸ਼ੰਕਾ ਰਹਿਤ, ਨਿਰਭਯ। ੨. ਨਿ: ਸੰਗ, ਬੇ ਲਾਗ, ਨਿਰਲੇਪ. "ਗੁਰਮੁਖਿ ਆਵੈ ਜਾਇ ਨਿਸੰਗੁ." (ਓਅੰਕਾਰ)"ਹਰਿ ਭੇਟਿਆ ਰਾਉ ਨਿਸੰਙੁ." (ਸੂਹੀ ਮਃ ੪)


ਸੰਗ੍ਯਾ- ਸੂਰਜ, ਜੋ ਨਿਸ਼ਾ (ਰਾਤ੍ਰਿ) ਦਾ ਅੰਤ ਕਰਦਾ ਹੈ. "ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ." (ਸੂਰਜਾਵ) ੨. ਦੇਖੋ, ਨਿਸ਼ਾੰਤ ੧.