ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਸਗਾ.


ਸੰ. उष्ट्र. ਸੰਗ੍ਯਾ- उष्- ਉਸ੍ ਧਾਤੁ ਦਾ ਅਰਥ ਹੈ ਤਪਾਉਣਾ, ਦਾਹ ਕਰਨਾ (ਜਲਾਉਣਾ), ਜੋ ਕਾਠ ਕਵਾੜ ਖਾਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਉਸ੍ਟ੍ਰ ਹੈ. ਉੱਠ ਊਂਟ. ਊਠ. ਦੀਰਘਗ੍ਰੀਵ. ਫ਼ਾ. [اُشتر] ਉਸ਼ਤੁਰ ਅਤੇ ਸ਼ੁਤਰ.¹ "ਤੁਰੇ ਉਸਟ ਮਾਇਆ ਮਹਿ ਭੇਲਾ." (ਭੈਰ ਕਬੀਰ) ਦੇਖੋ, ਕਰਹਲ. ੨. ਸੰ. ਓਸਠ. ਹੋਠ. ਬੁਲ੍ਹ "ਫਰਕੰਤ ਉਸਟ ਰੁ ਨੈਨ." (ਦੱਤਾਵ) ਕ੍ਰੋਧ ਨਾਲ ਫਰਕਦੇ ਹਨ ਹੋਠ ਅਰ ਨੇਤ੍ਰ. ਦੇਖੋ, ਓਸਟ. ਅਤੇ ਅਧੀ.


ਸੰ. उत्सर्जन- ਉਤਸ੍‍ਰ੍‍ਜਨ. ਸੰਗ੍ਯਾ- ਸਿੱਟਣਾ. ਛੱਡਣਾ. "ਇਕ ਪਾਣੀ ਵਿਚ ਉਸਟੀਅਹਿ." (ਵਾਰ ਸੋਰ ਮਃ ੩) ਪਾਣੀ ਵਿੱਚ ਸੁੱਟੀਦੇ ਹਨ.


ਦੇਖੋ ਉਸਟ.


ਓਸ੍ਠ (ਹੋਠ) ਅਰੁ ਨੈਨ ਨੇਤ੍ਰ). ਦੇਖੋ, ਉਸਟ ੨.


ਦੇਖੋ, ਉਸਟਨ.


ਸੰ. उषितान्ध्य- ਉਸਿਤਾਂਧ੍ਯ. ਸੰਗ੍ਯਾ- ਅੰਧੇਰੇ ਵਿੱਚ ਬੈਠਣ ਦੀ ਕ੍ਰਿਯਾ. ਭਾਵ- ਬਿਨਾ ਵਿਚਾਰੇ ਕਿਸੇ ਕਰਮ ਦੇ ਕਰਨ ਦਾ ਹਠ। ੨. ਉਪਦ੍ਰਵ। ੩. ਨਿੰਦਾ। ੪. ਝਗੜਾ। ੫. ਸੰ. ਉੱਚੰਡ. ਵਿ- ਵਡਾ ਕ੍ਰੋਧੀ। ੬. ਕਈ ਇਸ ਦਾ ਮੂਲ 'ਉਸਟ- ਅੰਡ' ਮੰਨਦੇ ਹਨ. ਜਿਸ ਤਰ੍ਹਾਂ ਉੱਠ ਦਾ ਆਂਡਾ ਅਣਹੋਣੀ ਗੱਲ ਹੈ, ਤਿਵੇਂ ਅਸੰਭਵ ਬਾਤ.#ਉਸਟ੍ਰ. ਊਂਟ. ਸ਼ੁਤਰ. ਦੇਖੋ, ਉਸਟ.