nan
ਸਰਵ- ਇਹ ਪ੍ਰਸ਼ਨ ਬੋਧਕ ਹੈ. ਕਃ ਜਨ. ਕੋ ਜਨ. ਕਿਹੜਾ. "ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ." (ਸੋਰ ਮਃ ੩)#"ਕਉਣੁ ਸੁ ਗਿਆਨੀ ਕਉਣੁ ਸੁ ਬਕਤਾ." (ਮਾਝ ਅਃ ਮਃ ੫)
ਸੰ. ਕੌਤੁਕ. ਸੰਗ੍ਯਾ- ਇੱਛਾ। ੨. ਤਮਾਸ਼ਾ। ੩. ਮਨ ਨੂੰ ਆਨੰਦ ਕਰਨ ਵਾਲੀ ਕ੍ਰਿਯਾ. "ਕਉਤਕ ਕੋਡ ਤਮਾਸਿਆ" (ਵਾਰ (ਜੈਤ) ੪. ਆਸ਼੍ਚਰ੍ਯ. ਅਚਰਜ.
ਵਿ- ਕੌਤੁਕ ਕਰਨ ਵਾਲਾ. ਕੌਤੁਕੀ. ਤਮਾਸ਼ਾ ਕਰਨ ਵਾਲਾ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ)
ਦੇਖੋ, ਕਵਿਤਾ। ੨. ਵਿ- ਕੌਤੁਕ ਕਰਨ ਵਾਲਾ। ੩. ਚੇਟਕੀ. ਲੋਕਾਂ ਨੂੰ ਸ੍ਵਾਂਗ ਦਿਖਾਕੇ ਪ੍ਰਸੰਨ ਕਰਨ ਵਾਲਾ. "ਕਾਪੜੀ ਕਉਤੇ ਜਾਗੂਤਾ." (ਸ੍ਰੀ ਅਃ ਮਃ ੫)
ਦੇਖੋ, ਕੌਂਧ.
ਦੇਖੋ, ਕੌਂਧਨ.
nan
ਕਿਹੜਾ. ਕਵਨ. ਦੇਖੋ, ਕਉਣ. "ਕਉਨ ਕਰਮ ਬਿਦਿਆ ਕਹੁ ਕੈਸੀ?" (ਸੋਰ ਮਃ ੯) ੨. ਕਿਸੀ. ਕਿਸੇ. "ਬਨ ਬੀਚ ਗਏ ਦਿਨ ਕਉਨੈ." (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ.
ਵਾ- ਕੋ- ਅਬ- ਚਿੱਤ ਵਿੱਚ. "ਮਾਇਆ ਕਉਬਚਿਤਿ ਧਰਉ." (ਧਨਾ ਅਃ ਮਃ ੫) ਮਾਇਆ ਕੋ ਅਬ ਚਿੱਤ ਮੇ. ਮਾਇਆ ਨੂੰ ਹੁਣ ਚਿੱਤ ਵਿੱਚ.
ਸੰਗ੍ਯਾ- ਕਵਰ. ਬੁਰਕੀ. ਗ੍ਰਾਸ। ੨. ਕੁਮਾਰ। ੩. ਦੇਖੋ, ਕੌਰ.
ਦੇਖੋ, ਕਉਰਾ। ੨. ਦੇਖੋ, ਕੌਰਵ.