ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦਯਾਲੁ. ਮਿਹਰਬਾਨ। ੨. ਦਯਾਲੁ ਦੀ. "ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ." (ਆਸਾ ਮਃ ੫)


ਸੰ. ਦਯਾ. ਸੰਗ੍ਯਾ- ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਦ੍ਰਵਣ ਦਾ ਭਾਵ. ਕਰੁਣਾ. ਰਹ਼ਮ. "ਸਤਿ ਸੰਤੋਖ ਦਇਆ ਕਮਾਵੈ." (ਸ੍ਰੀ ਮਃ ੫) "ਧੌਲੁ ਧਰਮੁ ਦਇਆ ਕਾ ਪੂਤੁ." (ਜਪੁ)


ਕਰੁਣਾ ਅਤੇ ਪ੍ਰਸੰਨਤਾ. "ਕਰਿ ਦਇਆ ਮਇਆ, ਦਿਆਲ ਸਾਚੇ।" (ਆਸਾ ਛੰਤ ਮਃ ੧) ਦੇਖੋ, ਮਇਆ.


ਸੰ. ਦਯਾਲੁ. ਵਿ- ਦਯਾਵਾਨ. ਰਹ਼ੀਮ. "ਕਰਨ ਕਾਰਨ ਸਮਰਥ ਦਇਆਰ." (ਗੌਂਡ ਮਃ ੫) ੨. ਦੇਖੋ, ਦਿਆਰ। ੩. ਦੇਖੋ, ਦਯਾਰ.


ਵਿ- ਦਯਾਲੁ, ਰਹ਼ੀਮ. ਦਇਆ ਵਾਲਾ. "ਨਾਨਕ ਸਾਹਿਬ ਸਦਾ ਦਇਆਰਾ." (ਬਾਵਨ) "ਕਹੁ ਨਾਨਕ ਜਿਸੁ ਆਪਿ ਦਇਆਰੁ." (ਭੈਰ ਮਃ ੫)


ਦੇਖੋ, ਦਇਆਰ ੧. "ਦਇਆਲ, ਤੇਰੈ ਨਾਮਿ ਤਰਾ." (ਧਨਾ ਮਃ ੧) ੨. ਦੇਣ ਵਾਲਾ. ਦਾਤਾਰ. "ਸਭਿ ਜਾਚਕ ਪ੍ਰਭੁ ਤੁਮ ਦਇਆਲ." (ਬਸੰ ਮਃ ੫)


ਦੇਖੋ, ਦੀਨਦਯਾਲੁ.