ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਸ਼. ਫਾਹੀ. ਫੰਧਾ। ੨. ਝਗੜਾ. ਬਖੇੜਾ। ੩. ਸਿੰਧੀ. ਫਸਤੋ. ਵ੍ਰਿਥਾ ਬਕਬਾਦ.


ਕ੍ਰਿ- ਫਾਹਾ ਕੱਟਣਾ. ਬੰਧਨ ਦੂਰ ਕਰਨਾ। ੩. ਝਗੜਾ ਮੁਕਾਉਣਾ.


ਅ਼. [فصد] ਫ਼ਸਦ. ਸੰਗ੍ਯਾ- ਨਸ਼ਤਰ ਨਾਲ ਨਸ (ਨਾੜੀ) ਨੂੰ ਛੇਦਕੇ ਸ਼ਰੀਰ ਦਾ ਵਿਕਾਰੀ ਲਹੂ ਕੱਢਣ ਦੀ ਕ੍ਰਿਯਾ. (Phlebotomy. )


ਦੇਖੋ, ਫਸਣਾ.


ਅ਼. [فصل] ਫ਼ਸਲ. ਸੰਗ੍ਯਾ- ਰੁੱਤ. ਮੌਸਮ। ੨. ਸਮਾਂ. ਵੇਲਾ। ੩. ਦੱਖਿਣਾਯਨ ਅਤੇ ਉੱਤਰਾਯਣ ਵਿੱਚ ਹੋਣ ਵਾਲੀ ਖੇਤੀ. ਹਾੜੀ (ਰੱਬੀ) ਅਤੇ ਸਾਉਣੀ (ਖ਼ਰੀਫ਼) "ਫਸਲਿ ਅਹਾੜੀ ਏਕੁ ਨਾਮੁ." (ਵਾਰ ਮਲਾ ਮਃ ੧) ੪. ਕ੍ਰਿ. ਵਿ- ਫਸਲ ਦੇ ਸਮੇ.