ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬੁੱਧ ਅਤੇ ਬੌੱਧ.


ਸੰਗ੍ਯਾ- ਬੁੱਧ ਭਗਵਾਨ ਦੀ ਸ਼ਕਤਿ. "ਨਾਰਸਿੰਘ ਬਊਧਾ ਤੁਹੀ." (ਸਨਾਮਾ)


ਫ਼ਾ. [باں] ਬ- ਆਂ. ਉਸ ਨਾਲ. ਉਸ ਸਣੇ.


ਦੇਖੋ, ਬਯਾਰ.


ਬਾਂਗਰ. ਸੰਝ. ਆਥਣ ਸੰ. ਵ੍ਯਹ੍ਰਕਾਲ। ੨. ਬਯਾਰਿ. ਵਾਯੁ. ਹਵਾ। ੩. ਦੇਖੋ, ਬਿਆਲ.


ਸਾਯੰਕਾਲ (ਸੰਝ) ਸਮੇਂ "ਭਲਕੇ ਭਉਕਹਿ ਸਦਾ ਬਇਆਲਿ." (ਸ੍ਰੀ ਮਃ ੧) ਨਿੱਤ ਉੱਗਣ ਆਥਣ ਭੌਂਕਦੇ ਹਨ. ਭਾਵ- ਜੰਮਦੇ ਅਤੇ ਮਰਦੇ ਹੋਏ ਵਿਲਾਪ ਕਰਦੇ ਹਨ। ੨. ਦੇਖੋ, ਵ੍ਯਾਲ.


ਵਿ- ਦੋ ਅਤੇ ਚਾਲੀ, ਦ੍ਵਿਚਤ੍ਵਾਰਿੰਸ਼ਤ੍‌. ੪੨. "ਬਇਆਲੀਸ ਲਖ ਜੀ ਜਲ ਮਹਿ ਹੋਤੇ." (ਆਸਾ ਨਾਮਦੇਵ) ਦੇਖੋ, ਚੌਰਾਸੀ ਲੱਖ ਯੋਨਿ ਸ਼ਬਦ ਅਤੇ ਉਸ ਦਾ ਫੁਟਨੋਟ.


ਵ੍ਯ- ਹੇ ਭਾਈ!


ਸੰ. वरोरु. ਵਰੋਰੁ. ਵਰ (ਸੁੰਦਰ) ਉਰੁ (ਪੱਟਾਂ) ਵਾਲੀ ਇਸਤ੍ਰੀ। ੨. ਬਾਂਗਰ. ਵਿਵਾਹਿਤਾ ਇਸਤ੍ਰੀ. ਭਾਰਯਾ. ਜੋਰੂ.


"ਬਈਅਰਿ ਬੋਲੈ ਮੀਠੁਲੀ." (ਸੋਰ ਅਃ ਮਃ ੧) ੩. ਇਸਤ੍ਰੀਮਾਤ੍ਰ. ਨਾਰੀ.