ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਭ੍ਰਮਣ ਕਰਦਾ. ਘੁੰਮਦਾ. "ਭਉਦੇ ਫਿਰਹਿ ਬਹੁ ਮੋਹ ਪਿਆਸਾ." (ਮਾਰੂ ਸੋਲਹੇ ਮਃ ੩)


ਕ੍ਰਿ. ਵਿ- ਭ੍ਰਮਣ ਕਰਦੀਆਂ. "ਪੰਖੀ ਭਉਦੀਆ ਲੈਨਿ ਨ ਸਾਹ." (ਵਾਰ ਆਸਾ)


ਦੇਖੋ, ਭਉਣ. "ਕ੍ਰਿਪਾ ਤੇਰੀ ਤਰੇ ਭਉਨ." (ਆਸਾ ਛੰਤ ਮਃ ੫)


ਭਯ- ਭਾਵ. ਡਰ ਅਤੇ ਪ੍ਰੇਮ. ਕਰਤਾਰ ਦਾ ਭੈ ਅਤੇ ਸ਼੍ਰੱਧਾ. ਦੇਖੋ, ਪਤ ੩.


ਦੇਖੋ, ਭਉਖੰਡਨੁ. "ਨਾਨਕ ਸਬਦਿ ਮਿਲੈ ਭਉਭੰਜਨ." (ਵਡ ਛੰਤ ਮਃ ੩)


ਸੰ. ਭ੍ਰਮਰ. ਸੰਗ੍ਯਾ- ਫੁੱਲਾਂ ਉੱਪਰ ਭ੍ਰਮਣ ਕਰਨ ਵਾਲਾ ਭੌਰਾ. ਮਧੁਕਰ. "ਭਉਰ ਉਸਤਾਦੁ ਨਿਤ ਭਾਖਿਆ ਬੋਲੇ." (ਸ੍ਰੀ ਮਃ ੧) ੨. ਭਾਵ ਸਾਰਗ੍ਰਾਹੀ ਪੁਰਸ। ੩. ਜੀਵਾਤਮਾ, ਜੋ ਅਨੇਕ ਦੇਹਾਂ ਵਿੱਚ ਭ੍ਰਮਣ ਕਰਦਾ ਹੈ. "ਭਉਰ ਸਿਧਾਇਆ." (ਵਾਰ ਆਸਾ)


ਸੰ. ਭ੍ਰਮਰੀ. ਸੰਗ੍ਯਾ- ਭਉਰੇ (ਮਧੁਕਰ) ਦੀ ਮਦੀਨ। ੨. ਭੁਆਟਣੀ. ਘੁਮੇਰੀ. "ਤਾਜੀ ਭਉਰਿ ਪਿਲੰਗੀ." (ਕਲਕੀ) ਚਿੱਤੇ ਵਾਂਙ ਭ੍ਰਮਰੀ ਖਾਣ ਵਾਲੇ ਘੋੜੇ. "ਗਾਇਕੈ ਗ੍ਵਾਰਨਿ ਲੇਤ ਹੈਂ ਭਉਰੈਂ." (ਕ੍ਰਿਸਨਾਵ) ੩. ਜਲ ਵਿੱਚ ਪਈ ਘੁਮੇਰੀ. ਚਕ੍ਰਿਕਾ। ੪. ਘੋੜੇ ਦੇ ਸ਼ਰੀਰ ਪੁਰ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ ਸਾਮੁਦ੍ਰਿਕ ਅਨੁਸਾਰ ਇਸ ਦੇ ਅਨੇਕ ਭੇਦ ਅਤੇ ਸ਼ੁਭ ਅਸ਼ੁਭ ਫਲ ਲਿਖੇ ਹਨ। ੫. ਦੇਖੋ, ਭੌਰੀ.


ਦੇਖੋ, ਭਉਰ.


ਵਿ- ਭ੍ਰਮਣ ਕਰਨ ਵਾਲਾ. ਘੁੰਮਣ ਵਾਲਾ। ੨. ਸੰਗ੍ਯਾ- ਵਾਉਵਰੋਲਾ. ਵਾਤਚਕ੍ਰ। ੩. ਕੁੰਭਕਾਰ (ਘੁਮਿਆਰ) ਦਾ ਚੱਕ. ਸੰ. ਭ੍ਰਮਿ.