ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸੁਗਾਤ.


ਸੰ. सोढृ- ਸੋਡ੍ਰਿ. ਵਿ- ਸਹਾਰਨ ਵਾਲਾ. "ਮਹਾ ਸਸਤ੍ਰ ਸਉਡੀ." (ਰਾਮਾਵ) ੨. ਦੇਖੋ, ਸੌਂਡੀ.


ਸੰ. ਸ਼ਯਨ. ਸੰਗ੍ਯਾ- ਸੋਣਾ. ਨੀਂਦ ਲੈਣੀ। ੨. ਸੰ. ਸ਼ਕੁਨ. ਭਲਾ ਅਥਵਾ ਬੁਰਾ ਫਲ ਸੂਚਕ ਕਾਰਣ ਅਤੇ ਚਿੰਨ੍ਹ ਆਦਿਕ. "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) ਦੇਖੋ, ਅਪਸਗੁਨ ਅਤੇ ਸਕੁਨ.


ਸੰ. ਸ਼ਕੁਨ ਸ਼ਾਸ੍ਤ. ਸੰਗ੍ਯਾ- ਉਹ ਸ਼ਾਸਤ੍ਰ ਜਿਸ ਤੋਂ ਭਲੇ ਬੁਰੇ ਸ਼ਗਨਾਂ ਦਾ ਫਲ ਜਾਣਿਆ ਜਾਵੇ. "ਛਨਿਛਰਵਾਰ ਸਉਣਸਾਸਤ ਬੀਚਾਰੁ." (ਬਿਲਾ ਵਾਰ ੭) "ਪ੍ਰਭੂ ਹਮਾਰੈ ਸਾਸਤ੍ਰਸਾਉਣ." (ਭੈਰ ਮਃ ੫)


ਕ੍ਰਿ- ਸੌਣਾ. ਸ਼ਯਨ ਕਰਨਾ. "ਬਾਬਾ, ਹੋਰ ਸਉਣਾ ਖੁਸੀ ਖੁਆਰੁ." (ਸ੍ਰੀ ਮਃ ੧)


ਦੇਖੋ, ਸਉਕਣ ਅਤੇ ਸਉਤੁ.


ਸਪਤਨੀ. ਸੌਕਣ ਦੇਖੋ, ਸਉਕਨਿ.


ਸੰ. ਸਪੁਤ੍ਰ. ਪੁਤ੍ਰ ਵਾਲਾ. ਔਲਾਦ ਵਾਲਾ. "ਸਫਲੁ ਜਨਮੁ ਹਰਿਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ." (ਦੇਵ ਮਃ ੫) ੨. ਦੇਖੋ, ਸਉਤਨਿ.


ਸੰ. सौन्दर्य. ਸੌਂਦਰ੍‍ਯ. ਸੰਗ੍ਯਾ- ਸੁੰਦਰ ਹੋਣ ਦਾ ਭਾਵ. ਖੂਬਸੂਰਤੀ. "ਦਿਪੈ ਜੋਤਿ ਸਉਦਰਜ ਧਾਰੇ ਅਨੂਰ੍‍ਪ" (ਨਰਾਵ) ੨. ਸੰ. सौन्दर्य- ਸੌਂਦਰ੍‍ਯ. ਸਹੋਦਰਤਾ. ਸਕੇ ਭਾਈ ਦਾ ਸੰਬੰਧ.