ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [لکد] ਸੰਗ੍ਯਾ- ਹੱਥ ਅਥਵਾ ਪੈਰ ਦਾ ਪ੍ਰਹਾਰ. ਲੱਤ ਦੀ ਚੋਟ। ੨. ਗਦਾ ਦੇ ਆਕਾਰ ਦਾ ਇੱਕ ਲੱਕੜ ਦਾ ਸ਼ਸਤ੍ਰ. ਮੁਗਦਰ. "ਡੰਡ ਲਸਟਿਕ ਲਕਦ ਪਰਸਾ ਤਬਰ ਬਿਛੂਆ ਬਾਂਕੁਰੀ." (ਸਲੋਹ)


ਅ਼. [لقب] ਸੰਗ੍ਯਾ- ਨਾਮ ਦੇ ਨਾਲ ਗੁਣ ਅਥਵਾ ਨਿੰਦਾ ਪ੍ਰਗਟ ਕਰਨ ਵਾਲੀ ਉਪਾਧਿ. ਪਦਵੀ. ਖ਼ਿਤਾਬ.


ਲਗੁਡ. ਮੋਟੀ ਲੱਕੜ ਅਤੇ ਪਤਲੀ ਲਕੜੀ. "ਲਕਰੀ ਬਿਖਰਿ ਜਰੀ ਮੰਝ ਭਾਰਿ." (ਰਾਮ ਮਃ ੧) ੨. ਸੋਟਾ. ਸੋਟੀ. ਲਕੁਟ. ਲਕਟੀ.