ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [چیِرہستی] ਸੰਗ੍ਯਾ- ਜ਼ਬਰਦਸ੍ਤੀ. ਧੱਕੇਬਾਜ਼ੀ। ੨. ਪ੍ਰਬਲਤਾ. ਗ਼ਲਬਾ.


ਵਸਤ੍ਰਾਂ ਦੇ ਚੁਰਾਉਣ ਦੀ ਕ੍ਰਿਯਾ. ਵਸਤ੍ਰ ਲੈ ਜਾਣ ਦਾ ਭਾਵ. ਕ੍ਰਿਸਨਾਵਤਾਰ ਵਿੱਚ ਇਹ ਇੱਕ ਕਥਾ ਹੈ. ਕ੍ਰਿਸਨ ਜੀ ਜਮਨਾ ਵਿੱਚ ਇਸਨਾਨ ਕਰਦੀਆਂ ਗੋਪੀਆਂ ਦੇ ਵਸਤ੍ਰ ਚੁੱਕਕੇ ਬਿਰਛ ਤੇ ਚੜ੍ਹ ਗਏ ਸਨ.


ਸੰ. ਚੀਰ੍‍ਣ. ਵਿ- ਕੱਟਿਆ ਹੋਇਆ. ਪਾੜਿਆ- ਹੋਇਆ। ੨. ਇਕੱਠਾ ਕੀਤਾ. ਚਿਣਿਆ ਹੋਇਆ.


ਕ੍ਰਿ- ਪਾੜਨਾ. ਦੋ ਖੰਡ ਕਰਨਾ. ਦੇਖੋ, ਚੀਰਣ.