ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚੂੰਢੀ. ਹੱਥ ਦੇ ਅੰਗੂਠੇ ਅਤੇ ਤਰਜਨੀ ਉਂਗਲ ਨਾਲ ਸੁੰਨ੍ਹੀ ਵਾਂਙ ਮਾਸ ਨੂੰ ਨਿਪੀੜਨ ਦੀ ਕ੍ਰਿਯਾ. "ਚੋਰ ਚਾਹਿਯੇ ਚਢਾਯੋ ਸੂਰੀ, ਚੁਹਟੀ ਲਗਾਇ ਛਾਡੀਐ ਤੋ ਕਹਾਂ ਮਾਰ ਹੈ?" (ਭਾਗੁ ਕ)


ਚਤੁਃ ਸਪ੍ਤਤਿ. ਸੱਤਰ ਪੁਰ ਚਾਰ- ੭੪.


ਸੰਗ੍ਯਾ- ਚਿੜੀ ਆਦਿ ਪੰਛੀਆਂ ਦਾ ਚੁਹਕਾਰ. "ਪ੍ਰਾਤ ਭਯੋ ਚੁਹਲਾਤ ਚਿਰੀ." (ਕ੍ਰਿਸਨਾਵ) ੨. ਹਾਸੀ. ਮਖ਼ੌਲ। ੩. ਵਿਲਾਸ. ਦੇਖੋ, ਚੋਹਲ.