ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਸ੍‌ਥਿ. ਹੱਡੀ. ਹੱਡ।#੨. ਵਿ- ਜੋ ਨਹੀਂ ਸ੍‍ਥ (ਕ਼ਾਯਮ). ਚੰਚਲ. ਚਲਾਇਮਾਨ.

ਸੰ. ਸ੍‍ਥਗਿਤ. ਵਿ- ਥੱਕਿਆ ਹੋਇਆ। ੨. ਢਕਿਆ ਹੋਇਆ।

ਸੰ. ਸਤਨ. ਸੰਗ੍ਯਾ- ਥਣ. "ਬਿਨੁ ਅਸਥਨ ਗਊ ਲਵੇਰੀ." (ਬਸੰ ਕਬੀਰ) ਦੇਖੋ, ਜੋਇ ਖਸਮ.

ਸੰ. ਸ੍‍ਥਲ. ਸੰਗ੍ਯਾ- ਥਾਂ. ਜਗਾ।#੨. ਖੁਸ਼ਕ ਥਾਂ। ੩. ਭੂਮਿ. ਪ੍ਰਿਥਿਵੀ। ੪. ਦੇਖੋ, ਅਸ੍‍ਥਲ। ੫. ਨਹੀਂ ਹੈ ਜੋ ਹੱਛਾ ਸ੍‍ਥਲ. ਗ਼ੈਰ ਆਬਾਦ. ਉਜਾੜ. "ਸੇ ਅਸਥਲ ਸੋਇਨ ਚਉਬਾਰੇ." (ਮਾਝ ਮਃ ੫)

ਸੰ. ਸ੍‍ਥਲੀ. ਸੰਗ੍ਯਾ- ਥਾਂ ਜਗਾ।#੨. ਵੱਟ। ੩. ਪ੍ਰਿਥਿਵੀ.

ਸੰ. स्थायिन- ਸ੍‍ਥਾਈ. ਵਿ- ਇਸਥਿਤ (ਸ੍‌ਥਿਤ) ਹੋਣ ਵਾਲਾ. ਠਹਿਰਨ ਵਾਲਾ। ੨. ਰਹਿਣ ਵਾਲਾ. ਨਿਵਾਸ ਕਰਤਾ। ੩. ਦੇਖੋ, ਅਸਥਾਈ ਭਾਵ। ੪. ਅਸ੍‍ਥਾਈ. ਸੰਗੀਤ ਅਨੁਸਾਰ ਧ੍ਰੁਪਦ ਆਦਿ ਦੇ ਆਲਾਪ ਦਾ ਪਹਿਲਾ ਭਾਗ। ੫. ਰਹਾਉ. ਟੇਕ.

ਸੰ. स्थायिन- ਸ੍‍ਥਾਈ. ਵਿ- ਇਸਥਿਤ (ਸ੍‌ਥਿਤ) ਹੋਣ ਵਾਲਾ. ਠਹਿਰਨ ਵਾਲਾ। ੨. ਰਹਿਣ ਵਾਲਾ. ਨਿਵਾਸ ਕਰਤਾ। ੩. ਦੇਖੋ, ਅਸਥਾਈ ਭਾਵ। ੪. ਅਸ੍‍ਥਾਈ. ਸੰਗੀਤ ਅਨੁਸਾਰ ਧ੍ਰੁਪਦ ਆਦਿ ਦੇ ਆਲਾਪ ਦਾ ਪਹਿਲਾ ਭਾਗ। ੫. ਰਹਾਉ. ਟੇਕ.

ਸ੍‍ਥਾਈ ਭਾਵ. ਸੰਗ੍ਯਾ- ਕਾਵ੍ਯਮਤ ਅਨੁਸਾਰ ਨੌ ਰਸਾਂ ਦੇ ਆਸਰਾ (ਅਧਿਸ੍ਟਾਨ) ਰੂਪ ਨੌ ਭਾਵ, ਜਿਨ੍ਹਾਂ ਵਿੱਚ ਰਸਾਂ ਦੀ ਇਸਥਿਤੀ ਹੁੰਦੀ ਹੈ. ਜਿਨ੍ਹਾਂ ਭਾਵਾਂ ਦੇ ਆਸਰੇ ਰਸ ਰਹਿੰਦੇ ਹਨ, ਯਥਾ- ਰਤਿ, ਹਾਸੀ, ਸ਼ੋਕ, ਕ੍ਰੋਧ, ਉਤਸਾਹ, ਭਯ, ਨਿੰਦਾ, ਵਿਸਮਯ, ਨਿਰਵੇਦ. ਦੇਖੋ, ਰਸ.

ਸੰ. ਸ੍‍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)