ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پشیمان] ਵਿ- ਪਸ਼੍ਤਾਤਾਪ ( ਪਛਤਾਵਾ) ਕਰਨ ਵਾਲਾ। ੨. ਸ਼ਰਮਿੰਦਾ. ਲੱਜਿਤ.


ਫ਼ਾ. [پشیمانی] ਸੰਗ੍ਯਾ- ਪਸ਼੍ਤਾਤਾਪ. ਪਛਤਾਵਾ। ੨. ਸ਼ਰਮਿੰਦਗੀ.


ਸੰਗ੍ਯਾ- ਪ੍ਰਸ੍ਵੇਦ. ਪਸੀਨਾ. "ਨਖ ਪਸੇਵ ਜਾਚੈ ਸੁਰਸਰੀ।." (ਮਲਾ ਨਾਮਦੇਵ) ਜਿਸ ਦੇ ਪੈਰਾਂ ਦੇ ਨੌਹਾਂ ਤੋਂ ਗੰਗਾ ਟਪਕੀ ਹੈ.


ਦੇਖਦਾ ਹੈ. ਦੇਖੋ, ਪਸ ੧। ੨. ਪਵਸੈ. ਪਊਗਾ। ੩. ਪੈਂਦਾ ਹੈ. ਪੜਤਾ ਹੈ. "ਪੋਤੇ ਪਸੈ." (ਭਾਗੁ) ਖ਼ਜ਼ਾਨੇ ਪੈਂਦਾ ਹੈ.