ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੂੜਾ. ਕਤਵਾਰ। ੨. ਢਾਹੀ ਹੋਈ ਇਮਾਰਤ ਦਾ ਇੱਟ ਚੂਨਾ ਪੱਥਰ ਆਦਿ ਸਾਮਾਨ। ੩. ਪਿੰਡ ਦੇ ਪੱਤੀਦਾਰਾਂ ਤੋਂ ਉਗਰਾਹੀ ਹੋਈ ਰਕਮ, ਜੋ ਪਿੰਡ ਦੇ ਸਾਂਝੇ ਖਰਚ ਲਈ ਹੁੰਦੀ ਹੈ.


ਮਲਿਨ ਪਾਨੀਯ. ਮੈਲਾ ਪਾਣੀ. "ਪੀਅਹਿ ਮਲਵਾਣੀ, ਜੂਠਾ ਮੰਗਿ ਮੰਗਿ ਖਾਹੀ." (ਮਃ ੧. ਵਾਰ ਮਾਝ)


ਮਦਰਾਸ ਦੇ ਇਲਾਕੇ ਇੱਕ ਦੇਸ਼, ਜਿਸ ਦਾ ਸਦਰ ਕਾਲੀਕਟ ਹੈ. ਇਸ ਦਾ ਰਕਬਾ ੫੭੧੫ ਵਰਗ ਮੀਲ ਹੈ. ਇਸ ਨੂੰ ਮਾਲਾਵਾਰ ਭੀ ਆਖਦੇ ਹਨ.