ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮਲਾਇਕ. ਫ਼ਾ. [ملایکصِفت] ਦੇਵਤਿਆਂ ਦੇ ਗੁਣ ਰੱਖਣ ਵਾਲਾ. ਫ਼ਰਿਸ਼੍ਤਿਆਂ ਦੀ ਸਿਫ਼ਤਾਂ ਵਾਲਾ.


ਸੰ. ਮੱਲਾਰ. ਇਸ ਰਾਗ ਦੇ ਕਈ ਭੇਦ ਸੰਪੂਰਣ ਜਾਤਿ ਦੇ ਹਨ. ਪਰ ਇੱਥੇ ਅਸੀਂ ਸ਼ੁੱਧ ਮਲਾਰ ਲਿਖਦੇ ਹਾਂ. ਇਹ ਕਮਾਚਠਾਟ ਦਾ ਔੜਵ ਰਾਗ ਹੈ. ਗਾਂਧਾਰ ਅਤੇ ਨਿਸਾਦ ਵਰਜਿਤ ਹਨ. ਸੜਜ ਰਿਸਭ ਮੱਧਮ ਪੰਚਮ ਅਤੇ ਧੈਵਤ ਸ਼ੁੱਧ ਹਨ. ਗ੍ਰਹ ਅਤੇ ਵਾਦੀ ਸੁਰ ਮੱਧਮ, ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਵਰਖਾ ਰੁੱਤ ਅਤੇ ਰਾਤ ਹੈ.#ਆਰੋਹੀ. ਸ ਰ ਮ ਪ ਧ ਰ ਸ.#ਅਵਰੋਹੀ- ਸ ਧ ਪ ਮ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਦਾ ਨੰਬਰ ਸਤਾਈਵਾਂ ਹੈ.#"ਗੁਰਮੁਖਿ ਮਲਾਰ ਰਾਗੁ ਜੋ ਕਰਹਿ, ਤਿਨ ਮਨੁ ਤਨੁ ਸੀਤਲੁ ਹੋਇ." (ਮਃ ੩. ਵਾਰ ਮਲਾ)


ਦੇਖੋ, ਮਲਾਰ.


ਸੰਗ੍ਯਾ- ਸਲਾਹ. ਕੈਵਰਤ. ਖੇਵਟ. "ਨਾ ਤਿਸੁ ਵੰਝੁ ਮਲਾਰੁ." (ਸ੍ਰੀ ਅਃ ਮਃ ੧) ੨. ਦੇਖੋ, ਮਲਾਰ. "ਮਲਾਰੁ ਸੀਤਲ ਰਾਗ ਹੈ." (ਮਃ ੩. ਵਾਰ ਮਲਾ)-


ਅ਼. [ملال] ਸੰਗ੍ਯਾ- ਰੰਜੀਦਗੀ. ਉਦਾਸੀਨਤਾ। ੨. ਅੱਕ ਜਾਣ ਦਾ ਭਾਵ.


ਦੇਖੋ, ਮਲਾਲੀ ੨.


ਸੰਗ੍ਯਾ- ਕਾਲਕੜਛੀ. ਸ਼੍ਯਾਮਾ. "ਇੱਲ ਮਲਾਲੀ ਗਿੱਦੜ ਛਾਰਾ." (ਭਾਗੁ) ੨. ਅ਼. [ملالت] ਮਲਾਲਤ. ਅੱਕ ਜਾਣ ਦੀ ਕ੍ਰਿਯਾ। ੩. ਉਦਾਸੀ. ਰੰਜੀ. ਸੰ. ਮ੍‌ਲਾਨਤ੍ਵ.


ਮਲਕੇ. ਮਸਲਕੇ. "ਹਮ ਮਲਿ ਮਲਿ ਧੋਵਹਿ ਪਾਵ ਗੁਰੂ ਕੇ. (ਗਉ ਮਃ ੪) "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ੨. ਮੈਲ ਤੋਂ. "ਅੰਤਰੁ ਮਲਿ ਨਿਰਮਲ ਨਹੀ ਕੀਨਾ." (ਗੂਜ ਤ੍ਰਿਲੋਚਨ) ਅਵਿਦ੍ਯਾ ਮੈਲ ਤੋਂ ਅੰਤਹਕਰਣ ਨਿਰਮਲ ਨਹੀਂ ਕੀਤਾ। ੩. ਮੱਲਕੇ. ਕਬਜਾ ਕਰਕੇ. "ਜੋਬਨੁ ਗਇਆ ਬਿਤੀਤਿ, ਜਰੁ ਮਲਿ ਬੈਠੀ ਆ." (ਜੈਤ ਛੰਤ ਮਃ ੫)


ਮਲਯਗਿਰਿ। ੨. ਮਲਯਗਿਰਿ ਵਿੱਚ ਹੋਣ ਵਾਲਾ ਉੱਤਮ ਚੰਦਨ. ਮਲਯਜ.