ਸੰਗ੍ਯਾ- ਐਂਠ. ਮਰੋੜ। ੨. ਅਕੜਾਉ। ੩. ਪਟਿਆਲੇ ਤੋਂ ਸੱਤ ਕੋਹ ਉੱਤਰ ਵੱਲ ਤਸੀਲ ਸਰਹਿੰਦ, ਥਾਣਾ ਮੂਸੇਪੁਰ ਦਾ ਇੱਕ ਪਿੰਡ, ਜਿਸ ਵਿੱਚ ਨੌਮੇ ਸਤਿਗੁਰੂ ਪਧਾਰੇ ਹਨ. ਇਸ ਥਾਂ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਪਿੰਡ ਵੱਲੋਂ ੩੫ ਵਿੱਘੇ ਜ਼ਮੀਨ ਹੈ. ਪੁਜਾਰੀ ਨਿਰਮਲਾ ਸਿੰਘ ਹੈ. ਰੇਲਵੇ ਸਟੇਸ਼ਨ ਕੌਲੀ ਤੋਂ ਦੋ ਮੀਲ ਉੱਤਰ ਵੱਲ ਹੈ.
ਤੁ. [آقا] ਆਕ਼ਾ. ਸੰਗ੍ਯਾ- ਸ੍ਵਾਮੀ. ਮਾਲਿਕ.
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ.
ਸੰਗ੍ਯਾ- ਆਕਾਸ ਦਾ ਫੁੱਲ। ੨. ਭਾਵ- ਅਣਹੋਣੀ ਗੱਲ.
ਸੰਗ੍ਯਾ- ਪੁਰਾਣਾਂ ਦੀ ਮੰਨੀ ਹੋਈ ਇੱਕ ਗੰਗਾ, ਜਿਸ ਦਾ ਨਾਉਂ "ਮੰਦਾਕਿਨੀ" ਹੈ, ਜੋ ਆਸਮਾਨ ਵਿੱਚ ਵਹਿੰਦੀ ਹੈ. ਪੰਜਾਬੀ ਵਿੱਚ ਇਸ ਦਾ ਨਾਉਂ ਕੁਮਾਰਿਆਂ ਦਾ ਰਾਹ ਹੈ. Galaxy. ਫ਼ਾ. [کہکشان] ਕਹਕਸ਼ਾਨ.
ਸੰਗ੍ਯਾ- ਪੰਛੀ। ੨. ਤੀਰ. (ਸਨਾਮਾ) ੩. ਦੇਵਤਾ. ੪. ਨਕ੍ਸ਼੍ਤ੍ਰ. ਤਾਰਾ।੫ ਹਵਾਈ ਜਹਾਜ ਬੈਲੂਨ ਆਦਿਕ। ੬. ਵਿ- ਆਕਾਸ ਵਿੱਚ ਫਿਰਣ ਵਾਲਾ.
ਸੰਗ੍ਯਾ- ਆਕਾਸ਼ ਤੋਂ ਆਈ ਬਾਣੀ. ਈਸ਼੍ਵਰ ਅਥ੍ਵਾ ਦੇਵਤਾ ਦੀ ਆਕਾਸ਼ੋਂ ਕਹੀ ਹੋਈ ਬਾਣੀ। ੨. ਗੁਰੁਮਤ ਅਨੁਸਾਰ ਕਰਤਾਰ ਦੀ ਪ੍ਰੇਰਣਾ ਕਰਕੇ ਆਤਮ ਅਭ੍ਯਾਸੀ ਦੇ ਦਿਮਾਗ਼ ਵਿੱਚ ਫੁਰੀ ਹੋਈ ਗੱਲ.
ਆਕਾਸ਼ ਮੇ. ਦੋਖੋ, ਆਡਾਣ.
ਵਿ- ਆਕਾਸ਼ ਨਾਲ ਸੰਬੰਧਿਤ. ਆਸਮਾਨੀ.
ਦੇਖੋ, ਆਕਾਸ.
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ.