ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਝਰਣਾ.


ਸੰਗ੍ਯਾ- ਝੜਪ. ਝਪਟ। ੨. ਅਗਨਿ ਦੀ ਲਾਟ ਦਾ ਲਪੇਟ.


ਸੰਗ੍ਯਾ- ਝਰਨਾਹਟ. ਥਰਥਰਾਟ. ਕੰਬਣੀ. "ਝਰਲਾਣੀ ਉੱਠੀ ਦੇਵਤਾਂ." (ਚੰਡੀ ੩)


ਸੰਗ੍ਯਾ- ਝਟਕਾ. ਝੜਾਕਾ। ੨. ਝਨਤਕਾਰ. ਸ਼ਸਤ੍ਰਾਂ ਦੇ ਖੜਕਣ ਦੀ ਧੁਨਿ. "ਝਰਾਕ ਝਾਰੈਂ." (ਗੁਪ੍ਰਸੂ)


ਝੜਕੇ. "ਨਿੰਦਕ ਐਸੇ ਹੀ ਝਰਿ ਪਰੀਐ." (ਬਿਲਾ ਮਃ ੫) ੨. ਦੇਖੋ, ਝਰੀ.