ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਾਯਾਮੁਸਿਤ. ਮਾਯਾ ਕਰਕੇ ਠਗਿਆ ਹੋਇਆ. "ਤੇ ਸਭਿ ਮਾਇਆਮੂਠੁ ਪਰਾਨੀ." (ਰਾਮ ਮਃ ੫)


ਮਾਇਆ ਕਰਕੇ ਭੁਲੇਖੇ ਵਿੱਚ ਪਿਆ ਹੋਇਆ.


ਅਰਥ. ਦੇਖੋ, ਮਾਯਨਾ.


ਮਾਤਾ ਦਾ ਸਿਰ ਮੁੰਨੋ. "ਮਾਇ ਮੂੰਡਉ ਤਿਹ ਗੁਰੂ ਕੀ, ਜਾਤੇ ਭਰਮੁ ਨ ਜਾਇ." (ਸ. ਕਬੀਰ) ਭਾਵ- ਮਾਂ ਵਿਧਵਾ ਹੋ ਜਾਵੇ ਤਾਕਿ ਹੋਰ ਅਜੇਹਾ ਪਾਖੰਡੀ ਗੁਰੂ ਨਾ ਪੈਦਾ ਕਰ ਸਕੇ. ਵਿਧਵਾ ਦਾ ਸਿਰ ਮੁੰਨਣਾ ਹਿੰਦੂਮਤ ਵਿੱਚ ਵਿਧਾਨ ਹੈ.#विधवा कवरी बन्धो भर्तृ बन्धाय जायते।#शिरसो मुणडनं कार्य्यं तस्साद्घिधवया सदा॥¹ (ਸਕੰਦ ਪੁਰਾਣ)


ਆਸ਼ਕ. ਦੇਖੋ, ਮਾਯਲ. "ਹਰਿ ਊਪਰਿ ਹ੍ਵੈ ਅਤਿ ਮਾਇਲ." (ਕ੍ਰਿਸਨਾਵ)


ਸੰਗ੍ਯਾ- ਮਾਤਾ. ਮਾਂ. "ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ." (ਗੂਜ ਮਃ ੪) ੨. ਮਾਯਾ. ਜਗਤ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਏਕਾ ਮਾਈ ਜੁਗਤਿ ਵਿਆਈ." (ਜਪੁ) ੩. ਅਵਿਦ੍ਯਾ. "ਤਾਂਕੈ ਨਿਕਟਿ ਨ ਆਵੈ ਮਾਈ." (ਗਉ ਮਃ ੫) ੪. ਮਮਤਾ. "ਮੁਈ ਮੇਰੀ ਮਾਈ ਹਉ ਖਰਾ ਸੁਖਾਲਾ." (ਆਸਾ ਕਬੀਰ) ੫. ਸੰ. मायिन्. ਮਾਯੀ. ਵਿ- ਮਾਯਾ ਵਾਲਾ. ਮਾਇਆਪਤਿ। ੬. ਸੰਗ੍ਯਾ- ਕਰਤਾਰ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ." (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. "ਜੋ ਜੋ ਚਿਤਵੈ ਦਾਸਹਰਿ ਮਾਈ." (ਗਉ ਮਃ ੫) ਮਾਯਾਪਤਿਹਰਿਦਾ ਦਾਸ ਜੋ ਚਿਤਵੈ.


ਸ਼੍ਰੀ ਗੁਰੂ ਅਮਰਦੇਵ ਜੀ ਦਾ ਅਨੰਨ ਸਿੱਖ। ੨. ਲੰਬ ਜਾਤਿ ਦਾ ਸਰਹਿੰਦ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦਸਾਹਿਬ ਜੀ ਦਾ ਆਤਮਗ੍ਯਾਨੀ ਅਤੇ ਧਰਮਵੀਰ ਸਿੱਖ.