ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਗੈਲ.


ਦੇਖੋ, ਭਗਿੰਦ੍ਰ.


ਦੇਖੋ, ਭਗਨ ੩. ਅਤੇ ੪.


ਸੰਗ੍ਯਾ- ਭਤ੍ਤਿਭਾਵ. ਭਗਤਿ ਦਾ ਖ਼ਿਆਲ. ਭਗਤਿ ਦਾ ਪ੍ਰੇਮ. "ਭਗਤਿ ਭਉ ਗੁਰ ਕੀ ਮਤਿ ਪੂਰੀ." (ਮਾਰੂ ਸੋਲਹੇ ਮਃ ੧) "ਭਗਤਿਭਾਇ ਆਤਮਪਰਗਾਸ." (ਸੁਖਮਨੀ) "ਭਗਤਿਭਾਵ ਇਹੁ ਮਾਰਗ ਬਿਖੜਾ." (ਆਸਾ ਛੰਤ ਮਃ ੩) ੨. ਭਗਤਿ ਦੀ ਹੋਂਦ (ਅਸ੍ਤਿਤ੍ਵ).


ਸੰ. ਭਕ੍ਸ਼੍‍. ਸੰਗ੍ਯਾ- ਖਾਣਾ ਅਥਵਾ ਪੀਣਾ। ੨. ਖਾਣ ਪੀਣ ਦਾ ਪਦਾਰਥ. ਦੇਖੋ, ਭਕ੍ਸ਼੍ਯ. "ਸ਼ੇਰ ਜਿਮ ਭੱਛ ਪਰ." (ਨਾਪ੍ਰ)


ਸੰ. ਭਕ੍ਸ਼੍‍ਣ. ਸੰਗ੍ਯਾ- ਖਾਣਾ ਅਥਵਾ ਪੀਣਾ.