ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਭਟਿੰਡਾ, ਥਾਣਾ ਰਾਮਾ ਦਾ ਇੱਕ ਪਿੰਡ. ਇਸ ਦੀ ਵਸੋਂ ਦੇ ਨਾਲ ਹੀ ਦੱਖਣ ਵੱਲ ਸ਼੍ਰੀ ਗਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਢਾਈ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ ਪੁਜਾਰੀ ਉਦਾਸੀ ਹੈ. ਗੁਰਦ੍ਵਾਰੇ ਨਾਲ ਦਾ ਟੋਭਾ "ਤਿੱਤਰਸਰ" ਨਾਮ ਤੋਂ ਪ੍ਰਸਿੱਧ ਹੈ. ਇੱਥੇ ਗੁਰੂਸਾਹਿਬ ਨੇ ਇੱਕ ਤਿੱਤਰ ਸ਼ਿਕਾਰ ਕਰਕੇ ਕਰਮਜਾਲ ਤੋਂ ਮੁਕਤ ਕੀਤਾ ਸੀ. ਇੱਕ ਗੁਰਦ੍ਵਾਰਾ ਪਿੰਡ ਦੇ ਅੰਦਰ ਭੀ ਹੈ.


ਨਰੋਲੀ ਪਿੰਡ (ਮਾਝੇ) ਦਾ ਵਸਨੀਕ ਇੱਕ ਸ੍ਹਯੰਪਾਕੀ ਵੈਸਨਵ, ਜੋ ਸਤਿਗੁਰੂ ਅਮਰਦੇਵ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕਚੰਦ ਦੀ ਸੰਗਤਿ ਨਾਲ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. ਸ਼੍ਰੀ ਗੁਰੂ ਅਮਰਦੇਵ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਇਸ ਨੇ ਮਾਝੇ ਦੇ ਇਲਾਕੇ ਗੁਰਸਿੱਖੀ ਦਾ ਵਡਾ ਪ੍ਰਚਾਰ ਕੀਤਾ.


ਇੱਕ ਸੁਨਿਆਰੀ ਵ੍ਰਿੱਧਾ, ਸ਼੍ਰੀ ਗੁਰੂ ਅਮਰਦੇਵ ਜੀ ਦੇ ਵਰਦਾਨ ਕਰਕੇ ਸੰਤਾਨ ਨੂੰ ਪ੍ਰਾਪਤ ਹੋਈ, ਉਸ ਦੀ ਔਲਾਦ ਹੁਣ ਗੋਇੰਦਵਾਲ ਵਿੱਚ ਮਾਈਪੋਤ੍ਰੇ ਨਾਮ ਤੋਂ ਸੱਦੀ ਜਾਂਦੀ ਹੈ.


ਦੇਖੋ, ਆਗਰਾ.


ਦੇਖੋ, ਰਾਮ ਰਵੰਤਾ.