ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਆਪਣਾ ਘਰ। ੨. ਆਪਣੀ ਧਰਮਪਤਨੀ। ੩. ਆਤਮਸ੍ਵਰੂਪ.


ਆਪਣੇ ਘਰ ਵਿੱਚ। ੨. ਆਤਮਸ੍ਵਰੂਪ ਵਿੱਚ. "ਜਿਨੀ ਸੁਣਿਕੈ ਮੰਨਿਆ ਤਿਨਾ ਨਿਜਘਰਿ ਵਾਸੁ." (ਸ੍ਰੀ ਮਃ ੩)


ਦੇਖੋ, ਨਿਜਘਰ.


ਆਪਣੀ ਇਸਥਿਤੀ ਦਾ ਠਿਕਾਣਾ. ਆਤਮਗ੍ਯਾਨ ਹੋਣ ਪੁਰ ਪਰਮਪਦ ਵਿੱਚ ਠਹਿਰਨ ਦਾ ਭਾਵ. "ਨਾਮ ਬਿਨਾ ਨਾਹੀ ਨਿਜਠਾਉ." (ਗਉ ਅਃ ਮਃ ੧)


ਫ਼ਾ. [نِزد] ਕ੍ਰਿ. ਵਿ- ਪਾਸ. ਨੇੜੇ. ਸਮੀਪ.


ਆਪਣਾ ਧਨ. ਸ੍ਵਕੀਯ ਪਦਾਰਥ। ੨. ਖ਼ਾਸ ਧਨ. "ਨਿਜਧਨ ਗਿਆਨ ਭਗਤਿ ਗੁਰਿ ਦੀਨੀ." (ਗਉ ਕਬੀਰ)


ਆਪਣਾ ਮਾਲਕ ਆਪ. ਭਾਵ- ਸ੍ਵਤੰਤ੍ਰ (independent), ਦੇਖੋ, ਨਿਜ ੧.


ਆਪਣੀ ਪਦਵੀ. ਸ੍ਵ. ਅਧਿਕਾਰ। ੨. ਆਤਮਪਦ. ਤੁਰੀਯ (ਤੁਰੀਆ) ਪਦ. "ਨਿਜਪਦ ਊਪਰਿ ਲਾਗੋ ਧਿਆਨੁ." (ਭੈਰ ਕਬੀਰ)


ਅਨੰਨ ਭਗਤ. "ਗੁਰੂ ਅਮਰਦਾਸ ਨਿਜਭਗਤ ਹੈ." (ਸਵੈਯੇ ਮਃ ੩. ਕੇ) ੨. ਖ਼ਾਸ ਭਗਤ.