ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪੜ੍ਹਿਆ ਹੋਇਆ. ਵਾਚਿਆ ਹੋਇਆ.


ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ.


ਸੰਗ੍ਯਾ- ਤਾਬੇਦਾਰੀ. ਪਰਵਸ਼ਤਾ। ੨. ਦੀਨਤਾ.


ਵਿ- ਧੀਰਜ ਰਹਿਤ. ਬੇਚੈਨ. ਵ੍ਯਾਕੁਲ.


ਸੰ. ਅਧੈਰ੍‍ਯ੍ਯ. ਸੰਗ੍ਯਾ- ਦੀਰਜ ਦਾ ਅਭਾਵ. ਬੇਚੈਨੀ. ਵ੍ਯਾਕੁਲਤਾ. ਚੰਚਲਤਾ ਅਧੀਰਤਾ.


ਕਾਵ੍ਯ ਅਨੁਸਾਰ ਮਧ੍ਯਾ ਅਤੇ ਪ੍ਰੌਢਾ ਨਾਇਕਾ ਦੇ ਭੇਦਾਂ ਵਿੱਚੋਂ ਇੱਕ ਨਾਇਕਾ, ਜੋ ਨਾਇਕ ਦੇ ਪਰਇਸਤ੍ਰੀਵਿਲਾਸ ਦੇ ਚਿੰਨ੍ਹ ਵੇਖਕੇ ਕ੍ਰੋਧ ਪ੍ਰਗਟ ਕਰਨ ਵਿੱਚ ਧੀਰਜ ਨਾ ਰੱਖੇ.


ਅਰਧ. ਅੱਧਾ. "ਅਧੁ ਗੁਲਾ ਚਿੜੀ ਕਾ ਚੁਗਣੁ." (ਵਾਰ ਮਲਾ ਮਃ ੧)