ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ماہیمراتب] ਸੰਗ੍ਯਾ- ਬਾਦਸ਼ਾਹਾਂ ਵੱਲੋਂ ਪ੍ਰਤਿਸ੍ਟਿਤ ਆਦੀਮੀਆਂ ਨੂੰ ਮਿਲਿਆ ਹੋਇਆ ਇੱਕ ਖਿਤਾਬ ਅਤੇ ਉਸ ਦਾ ਖਾਸ ਚਿੰਨ੍ਹ, ਜੋ ਧੁਜਾ ਵਿੱਚ ਮੱਛੀ ਦੇ ਆਕਾਰ ਵਾਲਾ ਹੁੰਦਾ ਸੀ. ਇਹ ਅਮੀਰਾਂ ਦੀ ਸਵਾਰੀ ਅੱਗੇ ਹਾਥੀ ਪੁਰ ਹੋਇਆ ਕਰਦਾ ਸੀ.


ਦੇਖੋ, ਮਾਹੀਤਿ.


ਦੇਖੋ, ਮਹੁਰਾ। ੨. ਵਿ- ਮੁਹਰੇ ਦਾ.


ਫ਼ਾ.# [ماہ دوہفتہ] ਚੌਦਵੀਂ ਰਾਤ ਦਾ ਚੰਦ.


ਫ਼ਾ. ਮਾਹਰੂ. ਚੰਦ੍ਰਮੁਖੀ. ਦੇਖੋ, ਗਜਨਵ। ੨. ਸਿੰਧੀ. ਸੂਤ. ਤਾਣਾ. "ਗਈ ਬੁਨਾਵਨ ਮਾਹੋ." (ਗਉ ਕਬੀਰ)


ਦੇਖੋ, ਮਹੰਤ. "ਮਨੋ ਖੇਲ ਬਾਸੰਤ ਮਾਹੰਤ ਸੋਹੰ." (ਵਿਚਿਤ੍ਰ) ੨. ਮਾਹ (ਮਹੀਨੇ) ਦਾ ਅੰਤ.


ਡਿੰਗ. ਮੁਝੇ. ਮੈਨੂੰ. "ਮਾਕਉ ਅਵਰੁ ਨ ਢੰਗੁ." (ਸਵਾ ਮਃ ੧) ੨. ਮੇਰਾ.