ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੁਰਾ ਗੋਤ ਦਾ ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ.


ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਗੁਲਾਬ ਸਿੰਘ ਖਤ੍ਰੀ ਡੱਲੇਵਾਲ ਪਿੰਡ (ਬਿਸਤ ਦੁਆਬੇ) ਦਾ ਵਸਨੀਕ ਸੀ. ਫੇਰ ਕੰਗ ਜੱਟ ਤਾਰਾ ਸਿੰਘ ਪ੍ਰਧਾਨ ਹੋਇਆ, ਜਿਸ ਨੇ ਬਹੁਤ ਇਲਾਕਾ ਮੱਲਿਆ. ਜਿਲਾ ਅੰਬਾਲਾ ਦੇ ਮੁਸਤ਼ਫ਼ਾਬਾਦ ਦੇ ਸਰਦਾਰ, ਜਿਲਾ ਕਰਨਾਲ ਦੇ ਬਡਥਲ ਦੇ ਸਰਦਾਰ ਅਤੇ ਜਿਲਾ ਜਲੰਧਰ ਦੇ ਕੰਗ ਦੇ ਰਈਸ, ਇਸੇ ਮਿਸਲ ਵਿਚੋਂ ਹਨ.


ਇਕ੍ਰ. ਉਛਲਣਾ। ੧. ਟਪਕਣਾ. ਚੁਇਣਾ.


ਉਛਲਕੇ ਡਿਗਿਆ ਹੋਇਆ ਤੁਬਕਾ। ੨. ਨੇਤ੍ਰ ਅਥਵਾ ਕ਼ਲਮ ਤੋਂ ਡਿਗਿਆ ਤੁਬਕਾ। ੩. ਅੱਖ ਦਾ ਇੱਕ ਰੋਗ, ਜਿਸ ਤੋਂ ਕੋਏ ਦੇ ਛੇਕ ਬੰਦ ਹੋਣ ਤੋਂ ਅੱਖ ਦਾ ਪਾਣੀ ਨੱਕ ਵਿੱਚ ਨਹੀਂ ਜਾਂਦਾ, ਅੰਝੂ ਦੀ ਸ਼ਕਲ ਵਿੱਚ ਵਹਿੰਦਾ ਰਹਿੰਦਾ ਹੈ.


ਸੰ. ਦਵ. ਸੰਗ੍ਯਾ- ਆਪਣੇ ਆਪ ਜੰਗਲ ਨੂੰ ਲੱਗੀ ਹੋਈ ਅੱਗ. ਦਾਵਾਗਨਿ.


ਦੇਖੋ, ਡਉਰੂ.


ਦਵ (ਦਾਵਾਗਨਿ) ਨਾਲ. ਦਾਵਾਗਨਿ ਦ੍ਵਾਰਾ. "ਜਿਉ ਡਵਿ ਦਧਾ ਕਾਨੁ." (ਸ੍ਰੀ ਅਃ ਮਃ ੧) ਜੰਗਲੀ ਅੱਗ ਦਾ ਝੁਲਸਿਆ ਕਾਨਾ.