ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਨ- ਅਸ਼ਨ ਵਿ- ਜੋ ਅਸ਼ਨ (ਭੋਜਨ) ਨਹੀਂ ਖਾਂਦਾ. "ਅਚਵਹੁਂ ਅਸਨ ਕਿ ਰਹੋਂ ਅਨਸਨਾ?" (ਨਾਪ੍ਰ)


ਸੰ. ਵਿ- ਨਸ਼੍ਵਰ (ਨਾਸ਼ ਹੋਣ ਵਾਲਾ) ਨਹੀਂ. ਕ਼ਾਇਮ.


ਅਸਾਧੁ. ਬੁਰਾ ਆਦਮੀ. ਦੇਖੋ, ਧੋਪ ੨.


ਦੇਖੋ, ਅਨਸੂਯਾ.


ਸੰਗ੍ਯਾ- ਸੰਢ. ਅਪ੍ਰਸੂਤਾ. ਵੰਧ੍ਯਾ. ਬਾਂਝ.


ਵਿ- ਅਸੂਯਾ (ਈਰਖਾ) ਰਹਿਤ. ਹਸਦ ਦਾ ਤ੍ਯਾਗੀ. "ਅਨਸੂਯਕ ਸ਼ੁਭ ਮਨ ਨਹਿ ਮਾਨੈ." (ਗੁਪ੍ਰਸੂ)


ਦਕ੍ਸ਼੍‍ ਦੀ ਕੰਨ੍ਯਾ ਅਤੇ ਅਤ੍ਰਿ ਰਿਖੀ ਦੀ ਇਸਤ੍ਰੀ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਆਪਣੇ ਪਤੀ ਨਾਲ ਚਿਤ੍ਰਕੂਟ ਪਹਾੜ ਤੇ ਦੱਖਣ ਵਿੱਚ ਰਹਿੰਦੀ ਸੀ. ਇਹ ਵੱਡੀ ਧਰਮਾਤਮਾ ਅਤੇ ਈਸ਼੍ਵਰ ਦੇ ਧ੍ਯਾਨ ਵਿੱਚ ਮਗਨ ਸੀ, ਇਸ ਲਈ ਇਸ ਵਿੱਚ ਕਈ ਆਤਮਿਕ ਸ਼ਕਤੀਆਂ ਸਨ. ਜਦ ਸੀਤਾ ਰਾਮ ਸਹਿਤ ਇਸ ਨੂੰ ਅਤੇ ਇਸ ਦੇ ਪਤੀ ਨੂੰ ਮਿਲਣ ਆਈ ਸੀ, ਤਾਂ ਇਸ ਨੇ ਸੀਤਾ ਨੂੰ ਦਿਵ੍ਯ ਵਟਣਾ ਦਿੱਤਾ ਸੀ, ਜਿਸ ਨਾਲ ਕਿ ਉਹ ਸਦੀਵ ਹੀ ਸੁੰਦਰ ਰਹਿ ਸਕੇ. ਦੇਖੋ, ਅਤ੍ਰਿ. "ਬਰੀ ਆਨ ਅਨਸੂਯਾ ਨਾਰਿ." (ਦੱਤਾਵ) ੨. ਅਸੂ੍ਯਾ (ਈਰਖਾ) ਦਾ ਅਭਾਵ. ਹਸਦ ਦਾ ਨਾ ਹੋਣਾ.