ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮਾਖੋ ੨.


ਵਿ- ਮਗਧ ਦੇਸ਼ ਦਾ। ੨. ਸੰਗ੍ਯਾ- ਇੱਕ ਜਾਤਿ ਜੋ ਭੱਟਾਂ ਦੀ ਸ਼ਾਖ਼ ਹੈ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਪ੍ਰਿਥੁ ਰਾਜਾ ਦੇ ਯਗ੍ਯਕੁੰਡ ਤੋਂ ਮਾਗਧ ਪੈਦਾ ਹੋਏ, ਔਸ਼ਨਸੀ ਸਿਮ੍ਰਿਤਿ ਦੇ ਸ਼ਃ ੭. ਵਿੱਚ ਲਿਖਿਆ ਹੈ ਕਿ ਬ੍ਰਾਹਮਣੀ ਦੇ ਪੇਟ ਤੋਂ ਵੈਸ਼੍ਯ ਦਾ ਪੁਤ੍ਰ ਮਾਗਧ ਹੁੰਦਾ ਹੈ. ਮਨੁ ਦੇ ਲੇਖ ਅਨੁਸਾਰ ਵੈਸ਼੍ਯ ਦੇ ਵੀਰਯ ਤੋਂ ਛਤ੍ਰਾਣੀ ਦੇ ਪੇਟੋਂ ਮਾਗਧਾਂ ਦੀ ਉਤਪੱਤੀ ਹੈ.¹ ਮਾਗਧ ਲੋਕ ਪੁਰਾਣੇ ਸਮੇਂ ਰਾਜਿਆਂ ਦੀ ਉਸਤਤਿ ਪੜ੍ਹਨ ਤੋ, ਫੁੱਟ, ਚਿੱਠਿਆਂ ਲੈ ਜਾਣ ਦਾ ਭੀ ਕੰਮ ਕੀਤਾ ਕਰਦੇ ਸਨ. "ਪਠਏ ਮਾਗਧ." (ਰਾਮਾਵ) ੩. ਜਰਾਸੰਧ। ੪. ਚਿੱਟਾ ਜੀਰਾ। ੫. ਸੌਂਚਰ ਲੂਣ.


ਸੰਗ੍ਯਾ- ਮਗਧ ਦੇਸ਼ ਦੀ ਭਾਸ਼ਾ, ਪਾਲੀ। ੨. ਮਘਪਿੱਪਲ। ੩. ਵਿ- ਮਗਧ ਦੇਸ਼ ਦਾ. ਮਾਗਧ.


ਮਕਰ ਮਤਸ੍ਯ. ਮਗਰਮੱਛ. "ਮਾਰਮਛੁ ਫਹਾਈਐ." (ਮਾਰੂ ਅਃ ਮਃ ੧)


ਸੰਗ੍ਯਾ- ਮਘਾ ਨਕ੍ਸ਼੍‍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)


ਦੇਖੋ, ਮਾਗਧ.


ਮਾਘ ਮਹੀਨੇ ਵਿੱਚ. "ਨਾਨਕ ਮਾਘਿ ਮਹਾਰਸੁ ਹਰਿ ਜਪਿ." (ਤੁਖਾ ਬਾਰਹਮਾਹਾ) "ਮਾਘਿ ਮਜਨੁ ਸੰਗਿ ਸਾਧੂਆ." (ਮਾਝ ਬਾਰਹਮਾਹਾ)


ਸੰਗ੍ਯਾ- ਮਘਾ ਨਕ੍ਸ਼੍‍ਤ੍ਰ ਵਾਲੀ ਮਾਘ ਦੀ ਪੂਰਣਮਾਸੀ। ੨. ਮਾਘ ਦੀ ਪਹਿਲੀ ਤਾਰੀਖ (ਪ੍ਰਵਿਸ੍ਟਾ).