ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. चुम्बन ਸੰਗ੍ਯਾ- ਚੁੰਮਣਾ. ਚੁੰਮੀ ਲੈਣੀ. ਬੋਸਾ ਲੈਣਾ. ਪ੍ਰੇਮ ਨਾਲ ਹੋਠਾਂ ਦਾ ਸਪਰਸ਼ ਕਰਨਾ.


ਸੰਗ੍ਯਾ- ਗ਼ੋਤ਼ਾ. ਦੇਖੋ, ਚੁਭਕੀ.


ਦੇਖੋ, ਚੁੰਬਕ. "ਚੁੰਮਕ ਡੋਲਤ ਬੀਚ ਮਨੋ ਜਲ ਲੋਹ ਕੀ ਸੂਈ." (ਕ੍ਰਿਸਨਾਵ)


ਦੇਖੋ, ਚੁੰਬਨ.


ਬਾਗੀ. ਬੋਸਾ। ੨. ਚੁੰਬਨ ਕਰਾਂ। ੩. ਚੁੰਬਨ ਕਰਦਾ ਹਾਂ. "ਚੁੰਮਾ ਪੈਰ ਮੂੰ." (ਆਸਾ ਫਰੀਦ)