ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਕ੍ਸ਼੍‍ਰ. ਵਰਣ. ਅੱਖਰ. "ਕੀਨੇ ਰਾਮ ਨਾਮ ਇਕ ਆਖਰ." (ਸੁਖਮਨੀ) ੨. ਅ਼ [آخر] ਆਖ਼ਿਰ. ਵਿ- ਅੰਤਿਮ. ਪਿਛਲਾ। ੩. ਸੰਗ੍ਯਾ- ਅੰਤ. ਸਮਾਪਤਿ। ੪. ਪਰਿਣਾਮ. ਫਲ. ਨਤੀਜਾ.


ਦੇਖੋ, ਅਖ਼੍ਵਾਂਦ.


ਕ੍ਰਿ- ਅਖਾਉਣਾ. ਕਹਾਉਣਾ. "ਪੰਡਿਤ ਆਖਾਏ ਬਹੁਤੀ ਰਾਹੀਂ." (ਵਾਰ ਰਾਮ ੨, ਮਃ ੫)


ਸੰ. ਆਖ੍ਯਾਨ. ਸੰਗ੍ਯਾ- ਕਥਾ. ਕਹਾਣੀ. ੨. ਕਥਨ. ਵ੍ਯਾਖ੍ਯਾ (ਵਿਆਖ੍ਯਾ).


ਸੰਗ੍ਯਾ- ਰੰਗਭੂਮਿ. ਨਾਟਕ ਖੇਡਣ ਦੀ ਥਾਂ. "ਆਖਾਰ ਮੰਡਲੀ ਧਰਣਿ ਸਬਾਈ." (ਰਾਮ ਮਃ ੫) ੨. ਨਟਾਂ ਦੀ ਟੋਲੀ. ਅਖਾੜੇ ਵਿੱਚ ਨਾਟਕ ਖੇਡਣ ਵਾਲਿਆਂ ਦੀ ਮੰਡਲੀ.


ਦੇਖੋ, ਅਖਾੜਾ. "ਰਾਸਿਮੰਡਲ ਕੀਨੋ ਆਖਾਰਾ." (ਸੂਹੀ ਪੜਤਾਲ ਮਃ ੫)


ਸੰ. ਆਸਾਢ. ਸੰਗ੍ਯਾ- ਹਾੜ੍ਹ ਮਹੀਨਾ. ਜਿਸ ਮਹੀਨੇ ਦੀ ਪੂਰਣਮਾਸੀ ਨੂੰ ਪੂਰਬਾਖਾੜਾ (पूर्वाषाढा ) ਨਕ੍ਸ਼੍‍ਤ੍ਰ ਹੋਵੇ.


ਦੇਖੋ, ਅਖਾੜਾ"ਰਚਨੁ ਕੀਨਾ ਇਕੁ ਆਖਾੜਾ." (ਮਾਰੂ ਸੋਲਹੇ ਮਃ ੫) "ਗੁਰੁਮਤੀ ਸਭਿ ਰਸ ਭੋਗਦਾ ਵਡਾ ਆਖਾੜਾ." (ਵਾਰ ਮਾਰੂ ੨, ਮਃ ੫)


ਸੰਗ੍ਯਾ- ਆਸ੍ਯ. ਮੁਖ. ਜਿਸ ਦ੍ਵਾਰਾ ਆਖਿਆ ਜਾਂਦਾ ਹੈ. "ਆਖਣੁ ਆਖਿ ਨ ਰਜਿਆ." (ਵਾਰ ਮਾਝ ਮਃ ੨) ੨. ਵਿ- ਕਥਨ ਯੋਗ੍ਯ. ਆਖਣ ਲਾਇਕ. "ਆਖਿ ਨ ਜਾਪੈ ਆਖਿ." (ਵਾਰ ਸਾਰ ਮਃ ੧) ਕਥਨ ਯੋਗ੍ਯ ਕਰਤਾਰ ਅੱਖੀਂ ਨਹੀਂ ਦਿਸਦਾ। ੪. ਸੰਗ੍ਯਾ- ਅਕ੍ਸ਼ਿ. ਅੱਖ. ਦੇਖੋ, ਉਦਾਹਰਣ ੨। ੪. ਕ੍ਰਿ. ਵਿ- ਆਖਕੇ. ਬੋਲਕੇ. "ਮੰਦਾ ਕਿਸੈ ਨ ਆਖਿ ਝਗੜਾ ਪਾਵਣਾ." (ਵਡ ਛੰਤ ਮਃ ੧) ੫. ਦੇਖੋ, ਆਖ੍ਯ.