ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਹਨ। ੨. ਦੇਖੋ, ਦਾਹਿਨਾ.


ਦੇਖੋ, ਦਹਰੀ.


ਦੇਖੋ, ਦਹਲ.


ਸੰ. ਦਧਿ. ਸੰਗ੍ਯਾ- ਜਮਾਇਆ ਹੋਇਆ ਦੁੱਧ, ਜਿਸ ਵਿੱਚ ਕੁਝ ਖਟਾਈ ਹੁੰਦੀ ਹੈ. "ਪੰਡਿਤ ਦਹੀ ਵਿਲੋਈਐ ਭਾਈ." (ਸੋਰ ਅਃ ਮਃ ੧) ਭਾਵ- ਸਾਰ ਕਰਮ.


ਸੰਗ੍ਯਾ- ਮੁਹ਼ੱਰਮ ਦੇ ਪਹਿਲੇ ਦਸ ਦਿਨ. ਪਹਿਲਾ ਦਹੱਕਾ। ੨. ਵਿ- ਦਗਧ ਕਰੈਯਾ. ਦਹਨ ਕਰਤਾ.