ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਕ੍ਸ਼੍‍. ਭਾਵ- ਅਨੇਕ. ਅਨੰਤ. "ਲਖ ਨੇਕੀਆਂ ਚੰਗਿਆਈਆਂ." (ਵਾਰ ਆਸਾ) ੨. ਦੇਖੋ, ਲਖਣਾ.


ਦੇਖੋ, ਲਕ੍ਸ਼੍‍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ.


ਦੇਖੋ, ਲਕ੍ਸ਼੍‍ਣ. "ਸੁਭ ਲਖਣ ਪ੍ਰਭਿ ਕੀਨੇ." (ਸੋਰ ਮਃ ੫)


ਦੇਖੋ, ਲਕ੍ਸ਼੍‍ਣ.


ਕ੍ਰਿ- ਲੰਘਣਾ. ਗੁਜ਼ਰਨਾ। ੨. ਜਾਣਨਾ.#"ਲਖੀ ਨ ਜਾਈ ਨਾਨਕ ਲੀਲਾ." (ਸੁਖਮਨੀ)#੩. ਤੱਕਣਾ. ਦੇਖਣਾ. "ਅਲਖੁ ਨ ਲਖਣਾ ਜਾਈ." (ਗਉ ਮਃ ੧) ੪. ਦੇਖੋ, ਲਕ੍ਸ਼੍‍ਣਾ.