ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚੋਸਣ ਕਰਨਾ. ਚੂਸਣਾ.


ਦੇਖੋ, ਚੂਪਣਾ। ੨. ਕ੍ਰਿ. ਵਿ- ਚੁਪਕੇ, ਬਿਨਾ ਸ਼ੋਰ ਤੋਂ. "ਚੂਪੀ ਨਿਰਣਉ ਪਾਇਆ." (ਆਸਾ ਮਃ ੧) ਦੇਖੋ, ਅਧਮ ਚੰਡਾਲੀ ਅਤੇ ਦਾਦੀ.


ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)


ਕ੍ਰਿ- ਚੂਰ੍‍ਣ ਕਰਨਾ. ਪੀਸਣਾ. "ਕਹਤ ਕਬੀਰ ਪੰਚ ਜੋ ਚੂਰੇ." (ਆਸਾ)


ਵੈਰੀ ਨੂੰ ਚੂਰਣ ਕਰਨ ਵਾਲੀ ਬੰਦੂਕ਼. (ਸਨਾਮਾ)