ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਭੋਗਣਾ. ਆਨੰਦ ਲੈਣਾ. "ਰਾਜ ਜੋਗ ਜਿਨਿ ਮਾਣਿਓ." (ਸਵੈਯੇ ਮਃ ੧. ਕੇ) ੨. ਮਿਣਨਾ. ਮਾਪ ਕਰਨਾ. ਤੋਲਣਾ। ੩. ਮਾਨ (ਸਨਮਾਨ) ਸਹਿਤ ਕਰਨਾ. "ਸਤਿਜੁਗਿ ਤੈ ਮਾਣਿਓ." (ਸਵੈਯੇ ਮਃ ੧. ਕੇ)


ਸੰ. ਬੱਚਾ. ਬਾਲਕ। ੨. ਮਨੁੱਖ. ਮਾਨਵ। ੩. ਸੋਲਾਂ ਲੜੀਆਂ ਦਾ ਹਾਰ। ੪. ਵਿਦ੍ਯਾਰਥੀ. ਤ਼ਾਲਬੇਇ਼ਲਮ.


ਦੇਖੋ, ਮਾਣਨਾ। ੨. ਮਣਿ. ਰਤਨ. "ਹਰਿ ਮਸਤਕਮਾਣਾ." (ਬਿਲਾ ਛੰਤ ਮਃ ੪) ਦੇਖੋ, ਮਸਤਕ- ਮਾਣਾ.


ਸੰ. ਸੰਗ੍ਯਾ- ਜੌਹਰੀ. ਰਤਨ ਜੜਨ ਅਤੇ ਵੇਚਣ ਵਾਲਾ। ੨. ਸੰ. ਮਾਣਿਕ੍ਯ. ਲਾਲ ਰਤਨ. "ਸਭਨਾ ਮਨ ਮਾਣਿਕ." (ਸ. ਫਰੀਦ) ੩. ਮਦ੍ਰ ਪਿੰਡ ਦਾ ਵਸਨੀਕ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਜਦ ਛੀਵੇਂ ਸਤਿਗੁਰੂ ਜੀ ਮਦ੍ਰੀਂ ਗਏ, ਤਦ ਇਹ ਸੇਵਾ ਕਰਦਾ ਰਿਹਾ.


ਸੰਗ੍ਯਾ- ਸਾਢੇ ਬਾਰਾਂ ਸੇਰ ਕੱਚਾ ਤੇਲ। ੨. ਦੇਖੋ, ਮਾਣਨਾ। ੩. ਦੇਖੋ, ਮਾਣੀ ਦੇਵਾਣੀ.