ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਨੁਭਵ ੨. ਵਿ- ਭਵ (ਜਨਮ) ਰਹਿਤ. ਜੋ ਜੰਮਦਾ ਨਹੀਂ.


ਅਨ੍ਯ ਭਾਵ ਦਾ ਸੰਖੇਪ. ਹੋਰ ਖਿਆਲ. "ਨਾਸ ਹੋਇ ਅਨਭਾ ਭਿਦੈ." (ਗੁਵਿ ੧੦) ਅਨ੍ਯ ਭਾਵ ਅਤੇ ਭੇਦ ਨਾਸ਼ ਹੋਇ.


ਵਿ- ਨਾ ਭਿੱਜਣ ਵਾਲਾ। ੨. ਜੋ ਨਾ ਪਸੀਜੇ. ਰੀਝ ਰਹਿਤ। ੩. ਵੈਰਾਗੀ. ਅਸੰਗ. ਨਿਰਲੇਪ.


ਵਿ- ਜੋ ਤੱਤਾਂ ਦਾ ਕਾਰਯ ਨਹੀਂ। ੨. ਦੇਖੋ, ਅਨੁਭੂਤ.


ਦੇਖੋ, ਅਨਭਉ, ਅਨਭਯ ਅਤੇ ਅਨਭਵ. "ਕਰਤਾ ਹੋਇ ਸੁ ਅਨਭੈ ਰਹੈ." (ਭੈਰ ਰਵਦਾਸ) ੨. ਅਨ੍ਯ ਭ੍ਯ. ਹੋਰ ਡਰ "ਅਨਭੈ ਵਿਸਰੇ ਨਾਮਿ ਸਮਾਇਆ." (ਗਉ ਮਃ ੧) ਅਨ੍ਯ ਭਯ ਵਿਸਰੇ.


ਵਿ- ਅਨ੍ਯ (ਹੋਰ) ਵਿੱਚ ਮਨ ਲਾਉਣ ਵਾਲਾ. ਇੱਕ ਤੋਂ ਛੁੱਟ ਦੂਜੇ ਵਿੱਚ ਮਨ ਹੈ ਜਿਸ ਦਾ। ੨. ਉਦਾਸ. ਖਿੰਨਮਨ. "ਸੁਨਕੈ ਸਿਖ ਅਨਮਨ ਹਨਐ ਆਏ." (ਗੁਪ੍ਰਸੂ)