ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मातृ- ਮਾਤ੍ਰਿ. ਮਾਤਾ. ਮਾਂ. ਫ਼ਾ. ਮਾਦਰ. ਅੰ. Mother "ਮਾਤਰ ਪਿਤਰ ਤਿਆਗਿ ਕੈ." (ਸਰ ਪੜਤਾਲ ਮਃ ੫)


ਮਾਤਾ ਦੀ ਸੇਵਾ ਕਰਨਾ ਵਾਲਾ. ਮਾਤਾ ਵਿੱਚ ਸ਼੍ਰੱਧਾ ਰੱਖਣ ਵਾਲਾ.


ਦੇਖੋ, ਮਾਤੁਲ। ੨. ਮਹਾਤਲ ਦਾ ਸੰਖੇਪ. ਪਾਤਾਲ. "ਨਹਿ ਭੂਤਲ ਮੇ ਅਰ ਮਾਤਲ ਮੇ ਇਨ ਸੋ ਨਹਿ ਦੇਵਨ ਕੇ ਗਨ ਮੇ." (ਕ੍ਰਿਸਨਾਵ) ਭੂਤਲ (ਪ੍ਰਿਥਿਵੀ) ਮਹਾਤਲ (ਪਾਤਾਲ) ਦੇਵਨ ਕੇ ਗਨ ਮੇ (ਸ੍ਵਰਗ ਮੇ).


ਸੰ. ਸੰਗ੍ਯਾ- ਮਤਲ ਦੀ ਔਲਾਦ, ਇੰਦ੍ਰ ਦਾ ਰਥਵਾਹੀ.