ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਨਾਥਾਂ ਦਾ ਸ੍ਵਾਮੀ. "ਅਨਾਥ ਹਨਾਥ ਦਇਆਲ ਸੁਖਸਾਗਰ." (ਸਾਰ ਮਃ ੫) ੨. ਸੰਗ੍ਯਾ- ਕਰਤਾਰ, ਜੋ ਅਨਾਥਾਂ ਦਾ ਮਾਲਿਕ ਹੈ. "ਪਤਿਤਉਧਾਰਨ ਅਨਾਥਨਾਥ." (ਗਉ ਥਿਤੀ ਮਃ ੫)


ਸੰਗ੍ਯਾ- ਅਨਾਥਾਂ ਦਾ ਆਲਯ (ਘਰ). ਯਤੀਮਖਾਨਾ.


ਸੰ. अन्नाद- ਅੱਨਾਦ. ਸੰਗ੍ਯਾ- ਕਰਤਾਰ, ਜੋ ਸਭ ਨੂੰ ਗ੍ਰਹਿਣ ਕਰਦਾ ਹੈ। ੨. ਵਿ- ਅੰਨ ਖਾਣ ਵਾਲਾ. ਭੋਜਨ ਕਰਤਾ। ੩. ਅੰਨ ਆਦਿ। ੪. ਆਦਿ ਰਹਿਤ. ਅਨਾਦਿ. ਜਿਸ ਦਾ ਮੁੱਢ ਨਹੀਂ। ੫. ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਵਾਪੀ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਮ, ਯ, ਗ, ਲ, , , , . ਚਾਰ ਚਾਰ ਅੱਖਰਾਂ ਤੇ ਦੋ ਵਿਸ਼੍ਰਾਮ.#ਉਦਾਹਰਣ-#ਚੱਲੇ ਬਾਣ, ਰੁੱਕੇ ਗੈਣ। ਮੱਤੇ ਸੂਰ, ਰੱਤੇ ਨੈਣ।#ਢੱਕੇ ਢੋਲ, ਢੂਕੀ ਢਾਲ। ਛੁੱਟੈਂ ਬਾਣ, ਉੱਠੇ ਜ੍ਵਾਲ॥#(ਰਾਮਾਵ)#੬. ਸੰ. ਵਿ- ਨਾਦ (ਧੁਨੀ) ਬਿਨਾ। ੭. ਅ਼. [عناد] ਇ਼ਨਾਦ. ਦੁਸ਼ਮਨੀ. ਵੈਰ.


ਸੰਗ੍ਯਾ- ਆਦਾਨਤਾ ਦਾ ਅਭਾਵ. ਕ੍ਰਿਪਣਤਾ. ਕੰਜੂਸੀ. "ਇਤੈ ਦੱਤ ਧਾਯੋ ਅਨਾਦੱਤ ਉੱਤੰ." (ਪਾਰਸਾਵ) ਏਧਰੋਂ ਦਾਨ ਦੌੜਿਆ ਓਧਰੋਂ ਕ੍ਰਿਪਣਤਾ.


ਸੰਗ੍ਯਾ- ਨਿਰਾਦਰ. ਅਪਮਾਨ. ਬੇਇੱਜ਼ਤੀ.


ਸੰ. ਵਿ- ਆਦਿ ਰਹਿਤ. ਜਿਸ ਦਾ ਆਦਿ ਨਾ ਹੋਵੇ. "ਆਦਿ ਅਨੀਲ ਅਨਾਦਿ ਅਨਾਹਤ." (ਜਪੁ) ੨. ਅੰਨ ਆਦਿ. ਖਾਣ ਪੀਣ ਦੇ ਪਦਾਰਥ. "ਅਨਲ ਅਨਾਦਿ ਕੀਅਉ." (ਸਵੈਯੇ ਮਃ ੪. ਕੇ) "ਧੰਨ ਅਨਾਦਿ ਭੂਖੇ ਕਵਲ ਟਹਕੇਵ." (ਗੌਂਡ ਕਬੀਰ) "ਦੇਵਹਿਂ ਸਭਨ ਅਨਾਦਿ." (ਨਾਪ੍ਰ)