ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਬਾਲੇ ਹੋਏ ਅੰਨ ਦੇ ਦਾਣੇ। ੨. ਘੁੰਘਣੀਆਂ. ਦੇਖੋ, ਬਕੁਲੀ ੩.


[وقوُع] ਵੁਕ਼ੂਅ਼. ਸੰਗ੍ਯਾ- ਕਿਸੀ ਬਾਤ ਦਾ ਵਾਕ਼ਅ਼ (ਕਾਇਮ) ਹੋਣਾ। ੨. ਦੇਖੋ, ਵਕੂਹਾ ੨.


ਵੁਕ਼ੂਅ਼ ਹੋਣ ਦਾ ਅਸਥਾਨ। ੨. ਹਿੰਦੂਆਂ ਦਾ ਪਿਤਰਾਂ ਦੇ ਨਾਮ ਬਣਾਇਆ ਹੋਇਆ ਟੋਆ, ਜਿੱਥੇ ਵਡੇਰਿਆ ਦੀ ਪੂਜਾ ਕਰਦੇ ਹਨ। ੩. ਕਿਸੇ ਬਜ਼ੁਰਗ ਸੰਬੰਧੀ ਕਿਸੇ ਘਟਨਾ ਦਾ ਥਾਂ.


ਅ਼. [وقوُف] ਸੰਗ੍ਯਾ- ਸਮਝ. ਗਿਆਨ। ੨. ਖੜੇ ਹੋਣਾ। ੩. ਜਾਣਕਾਰ ਹੋਣ.


ਟੇਢਾ. ਵਿੰਗਾ. ਦੇਖੋ, ਬਕ੍ਰ.