ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अनामन् ਵਿ- ਨਾਮ ਰਹਿਤ. ਜਿਸ ਦਾ ਕੋਈ ਨਾਉਂ ਨਹੀਂ. "ਅਨਾਮ ਹੈ." (ਜਾਪੁ) "ਜਗ ਨਾਮ ਸਹੰਸ ਅਨਾਮ ਅਹੋ." (ਨਾਪ੍ਰ) ੨. ਸੰ. ਅਨਾਮਯ. ਆਮਯ (ਰੋਗ) ਰਹਿਤ. ਅਰੋਗ. "ਤਨ ਅਨਾਮ ਮਨ ਅਨਦ ਹੈ." (ਨਾਪ੍ਰ) ੩. ਦੇਖੋ, ਇਨਾਮ.


ਸੰ. अनामन् ਵਿ- ਨਾਮ ਰਹਿਤ. ਜਿਸ ਦਾ ਕੋਈ ਨਾਉਂ ਨਹੀਂ. "ਅਨਾਮ ਹੈ." (ਜਾਪੁ) "ਜਗ ਨਾਮ ਸਹੰਸ ਅਨਾਮ ਅਹੋ." (ਨਾਪ੍ਰ) ੨. ਸੰ. ਅਨਾਮਯ. ਆਮਯ (ਰੋਗ) ਰਹਿਤ. ਅਰੋਗ. "ਤਨ ਅਨਾਮ ਮਨ ਅਨਦ ਹੈ." (ਨਾਪ੍ਰ) ੩. ਦੇਖੋ, ਇਨਾਮ.


ਵਿ- ਅਮਯ (ਰੋਗ) ਰਹਿਤ. ਅਰੋਗ. "ਅਖਿਲ ਅਨਾਮਯ ਕ੍ਰਿਪਾ ਤੁਮਾਰੀ." (ਗੁਪ੍ਰਸੂ)


ਸੰ. ਸੰਗ੍ਯਾ- ਚੀਚੀ ਦੇ ਪਾਸ ਦੀ ਉਂਗਲ, ਜਿਸ ਦਾ ਨਾਮ ਲੈਣਾ ਯੋਗ੍ਯ ਨਹੀਂ. ਪੁਰਾਣਕਥਾ ਹੈ ਕਿ ਇਸ ਉਂਗਲ ਨਾਲ ਸ਼ਿਵ ਨੇ ਬ੍ਰਹਮਾ ਦਾ ਸਿਰ ਕੱਟਿਆ ਸੀ. ਇਸ ਕਰਕੇ ਅਪਵਿਤ੍ਰ ਹੈ. ਯੱਗ ਸਮੇਂ ਇਸ ਨੂੰ ਕੁਸ਼ਾ ਦਾ ਛੱਲਾ ਇਸੇ ਲਈ ਪਹਿਰਾਉਂਦੇ ਹਨ ਕਿ ਅਪਵਿਤ੍ਰਤਾ ਦੂਰ ਹੋ ਜਾਏ.#"ਨਿਜ ਅਨਾਮਿਕਾ ਤੇ ਸੁ ਬਗਾਈ." (ਗੁਪ੍ਰਸੂ)#ਅੰਗੂਠੀ ਅਨਾਮਿਕਾ ਤੋਂ ਲਾਹਕੇ ਫੈਂਕ ਦਿੱਤੀ.


ਵਿ- ਨਾਮ ਰਹਿਤ। ੨. ਅਨਾਮਯ. ਅਰੋਗ "ਕਰਹੁਁ ਅਵਰ ਕੋ ਕੈਸ ਅਨਾਮੀ." (ਨਾਪ੍ਰ) ੩. ਇਨਾਮ ਪ੍ਰਾਪਤ ਕਰਨ ਵਾਲਾ. ਇਨਾਮ ਦੇ ਲਾਇਕ.


ਦੇਖੋ, ਅਨਾਮਯ.


ਕ੍ਰਿ. ਵਿ- ਆਯਾਸ (ਯਤਨ) ਬਿਨਾ. ਨਿਰਯਤਨ. ਕੋਸ਼ਿਸ਼ ਬਿਨਾ. "ਅਨਾਯਾਸ ਸਭ ਹੀ ਬਨਜਾਇ." (ਗੁਪ੍ਰਸੂ)


ਸੰ. ਵਿ- ਆਯੁਧ (ਸ਼ਸ੍‍ਤ੍ਰ) ਬਿਨਾ. ਬੇ ਹਥਿਆਰ.


ਵਿ- ਨਾਰ (ਗਰਦਨ) ਬਿਨਾ। ੨. ਫ਼ਾ [انار] ਸੰਗ੍ਯਾ- ਦਾੜਿਮ. ਦਾੜੂ. ਦ੍ਰਮਸਾਰ L. Punicagranatum. ਮਿੱਠਾ ਅਨਾਰ ਪਿਆਸ ਕੰਠ ਦੇ ਰੋਗ ਤਾਪ ਨੂੰ ਦੂਰ ਕਰਦਾ ਹੈ. ਵੀਰਯ ਪੁਸ੍ਟ ਕਰਦਾ ਹੈ. ਕਾਬਿਜ ਹੈ. ਕੰਧਾਰ ਦਾ ਬੇਦਾਨਾ ਅਨਾਰ ਬਹੁਤ ਉੱਤਮ ਹੁੰਦਾ ਹੈ. ਖੱਟਾ ਅਨਾਰ ਚਟਣੀ ਮਸਾਲੇ ਆਦਿ ਵਿੱਚ ਵਰਤੀਦਾ ਹੈ. ਅਨਾਰ ਦਾ ਛਿਲਕਾ 'ਨਾਸਪਾਲ' ਅਨੇਕ ਰੋਗਾਂ ਵਿੱਚ ਵਰਤਿਆ ਜਾਂਦਾ ਹੈ.