ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦਾ ਥਾਪਿਆ ਹੋਇਆ ਬਿਹਾਰ ਦਾ ਇੱਕ ਮਸੰਦ. ਇਹ ਕੁਝ ਕਾਲ ਦਸ਼ਮੇਸ਼ ਦੇ ਸਮੇਂ ਭੀ ਆਪਣੇ ਅਧਿਕਾਰ ਪੁਰ ਰਿਹਾ ਹੈ। ੨. ਵਿ- ਚਾਉ (ਉਮੰਗ) ਵਾਲਾ। ੩. ਦੇਖੋ, ਚਈਆ.


ਸੰ. ਸੰਗ੍ਯਾ- ਪੋਸ਼ਾਕ. ਪਹਿਰਣ ਯੋਗ੍ਯ ਬਣਿਆ- ਹੋਇਆ ਵਸਤ੍ਰ. "ਧੋਇ ਸੁਕਾਇ ਚੈਲ ਲੈ ਆਵਾ." (ਨਾਪ੍ਰ)


ਚੈਲ (ਵਸਤ੍ਰ) ਧੋਣ ਵਾਲਾ. ਧੋਬੀ.


ਸੰਬੰਧ ਜੋੜਨ ਵਾਲਾ ਪ੍ਰਤ੍ਯਯ. ਦਾ. ਕਾ. "ਸੰਤ ਚੋ ਮਾਰਗ." (ਆਸਾ ਰਵਿਦਾਸ) ੨. ਸੰਗ੍ਯਾ- ਮੁਆਤਾ. ਮੁਰਿਆੜ। ੩. ਦੇਖੋ, ਚੋਣਾ.


ਸੰਬੰਧ ਜੋੜਨ ਵਾਲਾ ਪ੍ਰਤ੍ਯਯ. ਦਾ. ਕਾ. "ਸੰਤ ਚੋ ਮਾਰਗ." (ਆਸਾ ਰਵਿਦਾਸ) ੨. ਸੰਗ੍ਯਾ- ਮੁਆਤਾ. ਮੁਰਿਆੜ। ੩. ਦੇਖੋ, ਚੋਣਾ.


ਸੰਗ੍ਯਾ- ਟਪਕਿਆ ਹੋਇਆ ਜਲ। ੨. ਜਲ ਦੇ ਟਪਕਣ ਦਾ ਭਾਵ। ੩. ਅਗਰ ਦੀ ਲੱਕੜ ਤੋਂ ਟਪਕਾਇਆ ਹੋਇਆ ਤੇਲ. ਅਗਰਸਾਰ। ੪. ਗੁਲਾਬ ਕੇਵੜੇ ਆਦਿ ਦਾ ਅ਼ਰਕ਼। ੫. ਬਰਸਾਤੀ ਨਾਲਾ, ਜੋ ਪਹਾੜ ਦੇ ਜਲ ਟਪਕਣ ਤੋਂ ਬਣਿਆ ਹੈ.


ਅਗਰ ਦਾ ਤੇਲ ਅਤੇ ਚੰਦਨ। ੨. ਚੰਦਨ ਦਾ ਤੇਲ. ਇ਼ਤ਼ਰ. ਸੁਗੰਧਿਸਾਰ. "ਚੋਆ ਚੰਦਨੁ ਲਾਈਐ ਕਾਪੜੁ ਰੂਪ ਸੀਗਾਰ." (ਸ੍ਰੀ ਅਃ ਮਃ ੧)