ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਭਉ


ਸੰ. ਸੰਗ੍ਯਾ- ਝੁਕਾਉ. ਖ਼ਮ। ੨. ਖੰਡ. ਟੁਕੜਾ। ੩. ਅਣਬਣ. ਮਿਲਾਪ ਵਿੱਚ ਵਿਘਨ.


ਸੰਗ੍ਯਾ- ਸੰਦੇਹ. ਸ਼ੱਕ। ੨. ਬਹੁਤ ਭ੍ਰਮਣ ਦੀ ਕ੍ਰਿਯਾ। ੩. ਕਾਵ੍ਯ ਅਨੁਸਾਰ ਇੱਕ ਹਾਵ, ਜਿਸ ਤੋਂ ਚਿੱਤ ਦੀ ਹਾਲਤ ਅਜੇਹੀ ਸੰਸੇ ਵਿੱਚ ਪੈਣੀ, ਕਿ ਯੋਗ ਅਯੋਗ ਦਾ ਗਿਆਨ ਨਾ ਰਹੇ। ੪. ਇੱਕ ਅਰਥਾਲੰਕਾਰ. ਦੇਖੋ, ਭ੍ਰਾਂਤਿ (ਅ).


ਦੇਖੋ, ਬਿਮਨ.


ਸੰ. ਵਿਮਰ੍‍ਦਨ. ਮਲਨ (ਚੂਰਣ ਕਰਣ) ਦੀ ਕ੍ਰਿਯਾ। ੨. ਜੰਗ, ਯੁੱਧ। ੩. ਮਾਲਿਸ਼.


ਸੰ. ਵਿਮਰ੍‍ਸ਼. ਵਿ- ਮਰ੍‍ਸ਼. ਸੰਗ੍ਯਾ- ਸੋਚ. ਵਿਚਾਰ। ੨. ਪਰੀਕ੍ਸ਼ਾ. ਪਰੀਖਿਆ. ਇਮਤਿਹਾਨ. ਦੇਖੋ, ਮਰਸ.


ਨਿਰਮਲ. ਦੇਖੋ, ਬਿਮਲ.


ਦੇਖੋ, ਬਿਮਲਮਤਿ.


ਇਹ ਬਿਬੇਕਵਾਰਿਧਿ ਗ੍ਰੰਥ ਦਾ ਹੀ ਨਾਮ ਹੈ. ਦੇਖੋ, ਰਹਿਤਨਾਮਾ.


ਯੋਗਮਤ ਅਨੁਸਾਰ ਦਸਮਦ੍ਵਾਰ ਤੋ, ਟਪਕਦੀ ਅਮ੍ਰਿਤਧਾਰਾ ਜਿਸ ਨੂੰ ਵਿਮਲਾ ਨਦੀ ਆਖਦੇ ਹਨ। ੨. ਜਗੰਨਾਥ ਪਾਸ ਇਕ ਦੇਵੀ। ੩. ਸਰਸ੍ਵਤੀ।