ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੰਛੀਆਂ ਦੇ ਚੁਗਣ ਯੋਗ੍ਯ ਵਸਤੁ. ਦਾਣੇ ਆਦਿ ਅੰਨ, ਜਿਸ ਨੂੰ ਪੰਛੀ ਚੁਗਣ. "ਜਾਲੁ ਪਸਾਰਿ ਚੋਗ ਬਿਸਥਾਰੀ." (ਬਿਲਾ ਮਃ ੫) "ਫਾਥਾ ਚੁਗੈ ਨਿਤ ਚੋਗੜੀ." (ਮਾਰੂ ਅਃ ਮਃ ੧)


ਦੇਖੋ, ਚੋਗ। ੨. ਤੁ. [چوغا] ਚੋਗ਼ਾ. ਇੱਕ ਪ੍ਰਕਾਰ ਦਾ ਲੰਮਾ ਦਰਬਾਰੀ ਵਸਤ੍ਰ. ਇਸ ਦਾ ਰੂਪਾਂਤਰ ਚੁਗ਼ਹ (ਚੁਗਾ) ਭੀ ਹੈ. ਲੈਟਿਨ ਵਿੱਚ ਸਰੀਰ ਨੂੰ ਲਪੇਟੀ ਚਾਦਰ (ਗਾਤੀ) ਦੀ Toga ਸੰਗ੍ਯਾ ਹੈ. ਪ੍ਰਤੀਤ ਹੁੰਦਾ ਹੈ ਕਿ ਇਸੇ ਮੂਲ ਤੋਂ ਚੋਗਾ ਬਣਿਆ ਹੈ.


ਡਿੰਗ. ਸੰਗ੍ਯਾ- ਬਿਰਛ ਦੀ ਛਿੱਲ.


ਸੰਗ੍ਯਾ- ਹਾਵ ਭਾਵ। ੨. ਨਖ਼ਰਾ. ਨਾਜ਼.