ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وِرثہ] ਵਿਰਸਾ. ਸੰਗ੍ਯਾ- ਪੈਤ੍ਰਿਕਸ੍ਤਤ੍ਵ. ਜੱਦੀ ਅਧਿਕਾਰ. "ਤਹਾਂ ਹਮਾਰੀ ਵਿਰਸੇਦਾਰੀ." (ਗੁਪ੍ਰਸੂ)


ਦੇਖੋ, ਵਿਰਸਾ.


ਦੇਖੋ, ਬਿਰਹ.


ਦੇਖੋ, ਬਿਰਹਿਤ.


ਇੱਕ ਜੱਟ ਜਾਤਿ. ਜਿਸ ਨੂੰ ਬਿਰਕ ਭੀ ਆਖਦੇ ਹਨ। ੨. ਜਿਲਾ ਲੁਦਿਆਨਾ, ਤਸੀਲ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ "ਚੌਕੀਮਾਨ" ਤੋਂ ਚਾਰ ਮੀਲ ਦੇ ਕ਼ਰੀਬ ਉੱਤਰ ਪੱਛਮ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਦੱਖਣ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ "ਸਿੱਧਵਾਂ" ਤੋਂ ਇੱਥੇ ਆਏ ਹਨ. ਪਿੰਡ ਦੇ ਅਕਾਲੀਸਿੰਘ ਸੇਵਾ ਕਰਦੇ ਹਨ.


ਦੇਖੋ, ਬਿਰਕਤ.


ਕ੍ਰਿ- ਵਿਰੁਤ (ਸ਼ਬਦ) ਕਰਨਾ. ਉੱਚਾਰਣ ਕਰਨਾ. "ਉਚ ਹਦੀ ਵੈਣੁ ਵਿਰਕਿਓਨੁ." (ਵਾਰ ਰਾਮ ੩) ਉੱਚ ਦਰਜੇ ਦੇ ਹਾਦੀ ਨੇ ਬਚਨ ਕਥਨ ਕੀਤਾ ਹੈ.


ਦੇਖੋ, ਬਿਰਚਨਾ ੩. "ਵਿਰਚੰਨ ਨਾਰੀ ਤ ਸੁੱਖ ਕੇਹੇ?" (ਰਾਮਾਵ)