ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਹਾਉਣਾ. "ਮੁਸਲਮਾਣੁ ਕਹਾਵਣੁ ਮੁਸਕਲੁ." (ਵਾਰ ਮਾਝ ਮਃ ੧) ਵਾਸਤਵ (ਅਸਲ) ਮੁਸਲਮਾਨ ਕਹਾਉਣਾ ਔਖਾ ਹੈ.


ਸੰਗ੍ਯਾ- ਕਥਾਵਤ ਕਹਿਣ ਵਿੱਚ ਆਈ ਹੋਈ ਬਾਤ। ੨. ਪਹੇਲੀ. ਅਦ੍ਰਿਸ੍ਟਕੂਟ। ੩. ਕਥਾ. "ਉਆ ਕੀ ਕਹੀ ਨ ਜਾਇ ਕਹਾਵਤ." (ਸਾਰ ਮਃ ੫) "ਮਨਮੁਖ ਅੰਧੁ ਕਹਾਵਥ." (ਮਾਰੂ ਮਃ ੫)


ਦੇਖੋ, ਕਹਾ ੨.


ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)


ਕਥਨ ਕੀਤਾ. ਕਿਹਾ. "ਕਹਿਓ ਨ ਬੂਝੇ ਅੰਧ." (ਪ੍ਰਭਾ ਮਃ ੧) "ਕਹਿਆ ਨ ਮਾਨੈ ਸਿਰਿ ਖਾਕ ਛਾਨੈ." (ਜੈਤ ਛੰਤ ਮਃ ੫)