ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੋਟਾ ਖਟ੍ਵਾ (ਮੰਜਾ)। ਮੰਜੀ। ੨. ਖਾਟ ਦੀ ਚੌਖਟ. "ਚਿੰਤ ਖਟੋਲਾ ਵਾਣ ਦੁਖ." (ਸ. ਫਰੀਦ) ੩. ਸੇਜਾ। ੪. ਭਾਵ- ਦੇਹ. ਸ਼ਰੀਰ. "ਅਤਿ ਨੀਕੀ ਮੇਰੀ ਬਨੀ ਖਟੋਲੀ." (ਬਿਲਾ ਮਃ ੫)


ਸੰ. षडङ्ग ਸੜੰਗ. ਦੇਖੋ, ਖਟਅੰਗ. "ਤਿਲਕ ਖਾਟੰਗਾ." (ਕਾਨ ਮਃ ੫) ਛੀ ਅੰਗਾਂ ਉੱਪਰ ਤਿਲਕ (ਮੱਥਾ, ਦੋਵੇਂ ਕੰਨ, ਦੋ ਬਾਹਾਂ ਅਤੇ ਛਾਤੀ). ਕਈ ਗ੍ਰੰਥਾਂ ਵਿੱਚ ਬਾਰਾਂ ਅੰਗ ਪੁਰ ਭੀ ਤਿਲਕ ਕਰਨਾ ਲਿਖਿਆ ਹੈ. ਦੇਖੋ, ਬਾਰਹਿ ਤਿਲਕ.


ਸੰ. खड् ਧਾ- ਟੁਕੜੇ ਕਰਨਾ- ਖੰਡਨ ਕਰਨਾ. ਦੇਖੋ, ਖੜਗ। ੨. ਦੇਖੋ, ਖੱਡ.


ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ.