ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਹਿਣ ਵਾਲਾ. ਨਿਵਾਸ ਕਰਤਾ। ੨. ਫ਼ਾ. [رہانِندہ] ਰਹਾਨਿੰਦਹ. ਵਿ- ਰਿਹਾਈ ਦਿਹੰਦਾ. ਛੁਟਕਾਰਾ ਦੇਣ ਵਾਲਾ. "ਕਿ ਰਾਜਕ ਰਹਿੰਦ ਹੈ." (ਜਾਪੁ)


ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ.


ਰੁਕਦੀ ਹੈ. ਬੰਦ ਹੁੰਦੀ ਹੈ. "ਅਧਿਕ ਬਕਉ, ਤੇਰੀ ਲਿਵ ਰਹੀਆ." (ਪ੍ਰਭਾ ਮਃ ੧) ੨. ਰਹਿਣ ਵਾਲਾ.


ਨਿਵਾਸ ਕਰੀਜੈ (ਕਰੀਏ) "ਸਾਧੂ ਸੰਗਿ ਰਹੀਜੈ." (ਕਲਿ ਅਃ ਮਃ ੪)