ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. चेतोज ਚੇਤੋਜ. ਸੰਗ੍ਯਾ- ਚਿੱਤ ਵਿੱਚ ਪੈਦਾ ਹੋਇਆ ਉਤਸਾਹ। ੨. ਤਮਾਸ਼ਾ. ਕੌਤਕ. "ਸਭ ਤੇਰੇ ਚੋਜ ਵਿਡਾਣਾ." (ਸੋਪੁਰਖੁ) "ਤਿਸ ਕਾ ਚੋਜ ਸਬਾਇਆ." (ਮਾਰੂ ਸੋਲਹੇ ਮਃ ੧) "ਕਰਿ ਵੇਖੈ ਆਪਿ ਚੋਜਾਹਾ." (ਸੋਰ ਮਃ ੪) ੩. चर्य्या ਚਰ੍‍ਯਾ. ਵਿਹਾਰ. ਕ੍ਰਿਯਾ.


ਵਿ- ਵਿਡੰਬਨ ਕਰਨ ਵਾਲੇ ਕੌਤੁਕ ਕਰਨ ਵਾਲਾ. ਜਿਸ ਦੇ ਖੇਲ ਅ਼ਕ਼ਲ ਨੂੰ ਹੈਰਾਨ ਕਰਦੇ ਹਨ. "ਹਰਿ ਧਿਆਵਹੁ ਚੋਜਵਿਡਾਣੀ ਹੇ." (ਮਾਰੂ ਸੋਲਹੇ ਮਃ ੪)


ਵਿ- ਵਿਲਾਸੀ. ਕੌਤੁਕੀ. "ਹਰਿ ਪ੍ਰਭੁ ਮੇਰਾ ਚੋਜੀ ਜੀਉ." (ਗਉ ਮਃ ੪) ਦੇਖੋ, ਚੋਜ.


ਦੇਖੋ, ਚੋਜ.


ਸੰਗ੍ਯਾ- ਸੱਟ. ਆਘਾਤ. ਪ੍ਰਹਾਰ. ਦੇਖੋ, ਚੁਟ ਧਾ. "ਚੋਟ ਸਹਾਰੈ ਸਬਦ ਕੀ." (ਸ. ਕਬੀਰ) ੨. ਨਗਾਰੇ ਪੁਰ ਚੋਬ ਦੀ ਸੱਟ. "ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ." (ਵਿਚਿਤ੍ਰ)