ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍‍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ.


ਸੰਗ੍ਯਾ- ਛੁਪਾਉ. ਦੁਰਾਉ. ਲੁਕਾਉ. ਚੋਰੀ. "ਤਿਸੁ ਪਾਸਹੁ ਮਨ ਕਿਆ ਚੋਰਈ ਹੈ." (ਗੌਡ ਮਃ ੪) ੨. ਚੁਰਾਉਂਦਾ.


ਸੰਗ੍ਯਾ- ਘੋੜੇ ਪੁਰ ਚੜ੍ਹਿਆ ਜਾਸੂਸ, ਜੋ ਵੇਸ (ਭੇਖ) ਬਦਲਕੇ ਰਾਤ ਨੂੰ ਦੁਸ਼ਮਨ ਦੀ ਖ਼ਬਰ ਲਿਆਵੇ. "ਚੋਰਘੋੜੀਆਂ ਮੁਹਿਰੇ ਤੋਰ੍ਯੋ." (ਪ੍ਰਾਪੰਪ੍ਰ)


ਦੇਖੋ, ਚੋਰ ਅਤੇ ਉਚੱਕਾ.