ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਲਯ. "ਸੰਸਾ ਗਇਆ ਵਿਲਾਇ." (ਮਃ ੩. ਵਾਰ ਰਾਮ ੧)


ਦੇਖੋ. ਵਲਾਯਤ. "ਛੋਡਿ ਵਿਲਾਇਤਿ ਦੇਸ ਗਏ." (ਆਸਾ ਮਃ ੧)


ਦੇਖੋ. ਬਿਲਾਸ. ੨. ਕਾਵ੍ਯ ਅਨੁਸਾਰ ਇੱਕ ਹਾਵ. "ਜੋ ਤਿਯ ਪਿਯਹਿ" ਰਿਝਾਵਈ ਪ੍ਰਗਟ ਕਰੈ ਬਹੁ ਭਾਵ। ਸੁਕਵਿ ਵਿਚਾਰ ਬਖਾਨਹੀਂ ਸੋ ਵਿਲਾਸ ਨਿਧਿ ਹਾਵ." (ਜਗਦਵਿਨੋਦ)